BREAKING: ਅਕਾਲੀ ਦਲ ਨੇ ਸੱਦੀ ਅਹਿਮ ਮੀਟਿੰਗ..! ਹੋ ਸਕਦੇ ਨੇ ਵੱਡੇ ਐਲਾਨ

All Latest NewsNews FlashPolitics/ OpinionPunjab News

 

ਅਕਾਲੀ ਦਲ ਨੇ 24 ਨਵੰਬਰ ਨੂੰ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ

ਚੰਡੀਗੜ੍ਹ, 23 ਨਵੰਬਰ 2025 (Media PBN)

ਅਕਾਲੀ ਦਲ (Akali dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੇ ਪ੍ਰਸਤਾਵਿਤ 131ਵੇਂ ਸੋਧ ਬਿੱਲ, ਜਿਸ ਦਾ ਉਦੇਸ਼ ਚੰਡੀਗੜ੍ਹ ਨੂੰ ਸਥਾਈ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨਾ ਹੈ, ਦੇ ਮੱਦੇਨਜ਼ਰ ਰਣਨੀਤੀ ਤਿਆਰ ਕਰਨ ਲਈ 24 ਨਵੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾਈ ਹੈ।

ਇਹ ਖੁਲਾਸਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਟਵੀਟ ਵਿੱਚ ਕੀਤਾ। ਮੰਨਿਆ ਜਾ ਰਿਹਾ ਹੈ ਕਿ, ਅਕਾਲੀ ਦਲ ਇਸ ਮੀਟਿੰਗ ਵਿੱਚ ਅਹਿਮ ਐਲਾਨ ਕਰ ਸਕਦਾ ਹੈ।

 

Media PBN Staff

Media PBN Staff