ਚੰਡੀਗੜ੍ਹ ‘ਚ ਧਰਨਾ ਲਾਉਣ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਐਲਾਨ!
ਯੂਨੀਅਨ ਦੀ ਬਠਿੰਡਾ ਇਕਾਈ ਨੇ 26 ਨਵੰਬਰ ਚੰਡੀਗੜ੍ਹ ਧਰਨੇ ਲਈ ਮੀਟਿੰਗ ਕੀਤੀ, ਦੇਸ਼ ਦੇ ਲੋਕਾਂ ਤੋਂ ਬਿਜਲੀ ਖੋਹ ਕੇ ਕਾਰਪੋਰੇਟ ਨੂੰ ਦੇ ਰਹੀ ਹੈਂ ਸਰਕਾਰ- ਅਵਤਾਰ ਮਹਿਮਾ
ਭਗਤਾ ਭਾਈ, 23 ਨਵੰਬਰ 2025 (Media PBN)
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਬਠਿੰਡੇ ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਹਮੀਰਗੜ੍ਹ ਅਤੇ ਗੁਰਦਿੱਤ ਸਿੰਘ ਗੁੰਮਟੀ ਕਲਾਂ ਦੀ ਅਗਵਾਈ ਵਿੱਚ ਗੁਰੂਦੁਆਰਾ ਜੰਡ ਸਾਹਿਬ ਵਿਖ਼ੇ ਹੋਈ ਹੋਈ। ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਵੀਂ ਸ਼ਾਮਲ ਹੋਏ। ਮੀਟਿੰਗ ਵਿੱਚ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਂ ਰਹੇ ਚੰਡੀਗੜ੍ਹ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕਾਂ ਤੋਂ ਬਿਜਲੀ ਬੋਰਡ ਖੋਹ ਕੇ ਪ੍ਰਾਈਵੇਟ ਕਾਰਪੋਰੇਟ ਕੰਪਨੀਆਂ ਨੂੰ ਦੇਣ ਲਈ ਅਗਾਮੀ ਲੋਕ ਸਭਾ ਸ਼ੈਸ਼ਨ ਵਿੱਚ ਬਿੱਲ ਲਿਆਂਦਾ ਜਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸਾਰੇ ਲੋਕਾਂ ਨੂੰ ਨਾਲ ਲੈਕੇ ਦੇਸ਼ ਵਿੱਚ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਅੰਦੋਲਨ ਕਰੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਬਿੱਲ 2025 ਨੂੰ ਵਿਧਾਨ ਸਭਾ ਵਿੱਚ ਰੱਦ ਕਰੇ ਨਹੀਂ ਤਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਪੰਜਾਬ ਕੋਲੋਂ ਖੋਹਣ ਲਈ ਸੰਵਿਧਾਨ ਵਿੱਚ ਸੋਧ ਕੀਤੀ ਜਾ ਰਹੀ ਹੈਂ ਜੋ ਕਿ ਬਰਦਾਸ਼ਤਯੋਗ ਨਹੀਂ ਹੈ।
ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਦੇ ਸੈਕਟਰ 34 ਦੇ ਦੁਸ਼ਹਿਰਾ ਗਰਾਉਡ ਵਿੱਚ ਪਹੁੰਚਣ।
ਇਸ ਮੌਕੇ ਮੋਹਨ ਲਾਲ ਭਗਤਾ ਮੱਖਣ ਸਿੰਘ ਗੁੰਮਟੀ ਕਲਾਂ ਜੁਗਰਾਜ ਸਿੰਘ ਜਸਵੀਰ ਸਿੰਘ ਜੀਤ ਸਿੰਘ ਨਛੱਤਰ ਸਿੰਘ ਹਮੀਰਗੜ ਬਲਵੀਰ ਸਿੰਘ ਜਗਦੀਪ ਸਿੰਘ ਰਾਏਕੇ ਖੁਰਦ ਰੇਸ਼ਮ ਸਿੰਘ ਸਰਪੰਚ ਪਰਮਜੀਤ ਸਿੰਘ ਚਮਕੌਰ ਸਿੰਘ ਸੁਖਦੇਵ ਸਿੰਘ ਢਪਾਲੀ ਰਾਮ ਸਿੰਘ ਕਲਿਆਣ ਸੁੱਖਾ ਇੰਦਰਜੀਤ ਸਿੰਘ ਜਲਾਲ ਬਲਵੀਰ ਸਿੰਘ ਸਤਿਨਾਮ ਸਿੰਘ ਭਗਤਾ ਇਕਬਾਲ ਸਿੰਘ ਸਿਰੀਏਵਾਲਾ ਸ਼ਿੰਦਰ ਸਿੰਘ ਜਸਪ੍ਰੀਤ ਸਿੰਘ ਪਿੱਥੋ ਮੱਖਣ ਸਿੰਘ ਗੁਰਸੇਵਕ ਸਿੰਘ ਪਿੱਥੋ ਅਵਤਾਰ ਸਿੰਘ ਹਮੀਰਗੜ੍ਹ ਬਹਾਦਰ ਸਿੰਘ ਪਿੱਥੋ ਜੀਵਨ ਸਿੰਘ ਪਿੱਥੋ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜਰ ਸਨ।

