ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ ‘ਚ 3 ਅਧਿਆਪਕਾਂ ਦੀ ਮੌਤ
ਕਾਰ ਡਿੱਗਣ ਕਾਰਨ ਵਾਪਰਿਆ ਹਾਦਸਾ, ਤਿੰਨ ਅਧਿਆਪਕਾਂ ਦੀ ਮੌਤ
ਨੈਨੀਤਾਲ, 23 ਨਵੰਬਰ 2025 (Media PBN)
ਡੂੰਘੀ ਖੱਡ ਵਿਚ ਇਕ ਕਾਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਉਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਵਿਚ ਕੈਂਚੀਧਾਮ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ।
ਇਕ ਕਾਰ 60 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ, ਕਾਰ ਵਿਚ ਬੈਠੇ ਤਿੰਨ ਸਵਾਰਾਂ ਦੀ ਮੌਤ ਹੋ ਗਈ, ਇਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ।
ਮਿਲੀ ਜਾਣਕਾਰੀ ਅਨੁਸਾਰ, ਇਹ ਸਾਰੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ, ਤਾਂ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਖੱਡ ਵਿਚ ਡਿੱਗ ਗਈ। ਸਾਰੇ ਵਿਅਕਤੀ ਅਲਮੋੜਾਂ ਦੇ ਰਹਿਣ ਵਾਲੇ ਸਨ।
ਸਾਰੇ ਅਧਿਆਪਕ ਹਲਦਵਾਨੀ ਵਿਚ ਇਕ ਵਿਆਹ ਵਿਚ ਜਾ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਸੰਜੇ ਵਿਸ਼ਸਟ, ਸੁਰੇਂਦਰ ਭੰਡਾਰੀ ਅਤੇ ਪੁਸ਼ਕਰ ਭੈਸੋੜਾ ਸਾਰੇ ਵਾਸੀ ਅਲਮੋੜਾ ਵਜੋਂ ਹੋਈ ਹੈ।
ਖਬਰ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਤੁਰੰਤ ਪਹੁੰਚ ਗਈਆਂ।

