ਅੰਮ੍ਰਿਤਸਰ: ਰਜੇਸ਼ ਕੁਮਾਰ ਨੇ DEO ਵਜੋਂ ਸੰਭਾਲਿਆ ਅਹੁਦਾ
Punjab News: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਵੱਲੋਂ ਰਜੇਸ਼ ਕੁਮਾਰ ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅੰਮ੍ਰਿਤਸਰ ਵੱਲੋਂ ਅਹੁਦਾ ਸੰਭਾਲਣ ਤੇ ਵਧਾਈ ਅਤੇ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਰਜੇਸ਼ ਕੁਮਾਰ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅੰਮ੍ਰਿਤਸਰ ਵਜੋਂ ਅਹੁਦਾ ਸੰਭਾਲਿਆ ਗਿਆ|
ਇੱਕ ਸੂਝਵਾਨ ਅਤੇ ਮਿਹਨਤੀ ਸ਼ਖਸੀਅਤ ਨੂੰ ਇਸ ਅਹਿਮ ਅਹੁਦੇ ਤੇ ਹਾਜ਼ਰ ਹੋਣ ਉਪਰੰਤ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਅੰਮ੍ਰਿਤਸਰ ਵਿੰਗ ਵੱਲੋਂ ਜੀ ਆਇਆਂ ਨੂੰ ਕਿਹਾ ਗਿਆ ਅਮਨ ਸ਼ਰਮਾ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਲੈਕਚਰਰ ਯੂਨੀਅਨ ਨੇ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ|
ਇਸ ਮੌਕੇ ਲੈਕਚਰਾਰ ਕਾਡਰ ਦੇ ਅਹਿਮ ਮੁੱਦੇ ਸੀਨੀਅਰਤਾ, ਪ੍ਰੋਮੋਸ਼ਨ, ਏ ਸੀ ਪੀ, ਬਦਲੀਆਂ ਅਤੇ ਹੋਰ ਮੁੱਦਿਆਂ ਤੇ ਚਰਚਾ ਹੋਈ| ਨਵੇਂ ਜਿਲ੍ਹਾ ਸਿੱਖਿਆ ਅਫ਼ਸਰ ਵਲੋਂ ਸੈਕੰਡਰੀ ਸਕੂਲ ਸਿੱਖਿਆ ਸੁਧਾਰ ਲਈ ਪਾਰਦਰਸ਼ਿਤਾ ਦਾ ਭਰੋਸਾ ਦਿੱਤਾ|
ਜਥੇਬੰਦੀ ਨੇ ਸਕਾਰਾਤਮਕ ਸਿੱਖਿਆ ਲਈ ਦਫਤਰ ਨੂੰ ਪਹਿਲਾਂ ਵਾਂਗ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਉਹਨਾਂ ਨਾਲ ਉਹਨਾਂ ਨਾਲ ਸਰਦਾਰ ਜਤਿੰਦਰ ਪਾਲ ਸਿੰਘ, ਯੂਨੀਅਨ ਦੇ ਪ੍ਰਮੋਸ਼ਨ ਫਰੰਟ ਪੰਜਾਬ ਤੋਂ ਦੀਪਕ ਸ਼ਰਮਾ ਹਰਮੀਤ ਸਿੰਘ ਅਤੇ ਸੁਨੀਲ ਸ਼ਰਮਾ ਜੀ ਅਤੇ ਰਵੀ ਕੁਮਾਰ ਲੈਕਚਰ ਹਾਜ਼ਰ ਸਨ। ਆਸ਼ੁ ਵਿਸ਼ਾਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਇਸ ਮੌਕੇ ਉਚੇਚੇ ਤੌਰ ਤੇ ਸ਼ਾਮਿਲ ਸਨ।

