Punjab News: ਅਧਿਆਪਕਾਂ ਦੀਆਂ ਛੁੱਟੀਆਂ ਅਤੇ ਹੋਰ ਮੰਗਾਂ ਮਸਲੇ ਡੀਪੀਆਈ ਕੋਲ ਪੁੱਜੇ! ਪੜ੍ਹੋ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਕੀ ਮਿਲਿਆ ਭਰੋਸਾ
Punjab News: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਤੇ ਵਿਦਿਆ ਭਵਨ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। 8886 ਅਧਿਆਪਕਾਂ ਦੀਆਂ ਛੁੱਟੀਆਂ ਅਤੇ ਮੰਗਾਂ ਮਸਲਿਆਂ ਨੂੰ ਡੀਪੀਆਈ ਸਾਹਮਣੇ ਰੱਖਿਆ ਗਿਆ ਅਤੇ ਛੁੱਟੀਆਂ ਦਾ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਵੱਖ ਵੱਖ ਅਧਿਕਾਰੀਆਂ ਨੂੰ ਮਿਲਿਆ ਗਿਆ ਬਦਲੀਆਂ ਸਬੰਧੀ ਵਫ਼ਦ ਡੀ.ਐਸ.ਈ. ਦਫ਼ਤਰ ਬਦਲੀ ਸੈੱਲ ਮਹੇਸ਼ ਕੁਮਾਰ ਨੂੰ ਮਿਲਿਆ, ਜਿਸ ਵਿੱਚ ਹੇਠ ਲਿਖੇ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ। ਮੈਰਿਟ ਅੰਕ ਜਾਰੀ ਕਰਨ ਦੀ ਗੱਲ ਜਥੇਬੰਦੀ ਵੱਲੋਂ ਪੁਰਜ਼ੋਰ ਮੰਗ ਰੱਖੀ ਗਈ ਮੈਰਿਟ ਅੰਕ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਬਦਲੀਆਂ ਰੱਦ ਕਰਨ ਦੀ ਆਪਸ਼ਨ ਦਿੱਤੀ ਜਾਵੇਗੀ।
ਜਲਦ ਅੰਤਰ ਜਿਲ੍ਹਾ ਬਦਲੀਆਂ ਦਾ ਪੋਰਟਲ ਖੋਲ੍ਹਣ ਦੀ ਗੱਲ ਆਖੀ ਗਈ ਜਿਸ ਤੇ ਸਬੰਧਤ ਅਧਿਕਾਰੀਆਂ ਵੱਲੋਂ ਹਾਂ ਪੱਖੀ ਹੁੰਗਾਰਾ ਦਿੱਤਾ। 50 % ਵਾਲੀ ਬਦਲੀ ਲਾਗੂ ਕਰਨ ਦੀ ਗੱਲ ਰੱਖੀ ਗਈ । ਜਿਸ ਤੇ ਏਡੀ ਬਦਲੀਆਂ ਦੇ ਕਹਿਣ ਅਨੁਸਾਰ ਦੂਜੇ ਗੇੜ ਦਾ ਇੰਤਜ਼ਾਰ ਕੀਤਾ ਜਾਵੇ ਜਾਂ ਫਿਰ ਉੱਥੇ ਆਰਜ਼ੀ ਪ੍ਰਬੰਧ ਕਰ ਅਧਿਆਪਕ ਰਲੀਵ ਕਰ ਦਿੱਤਾ ਜਾਵੇਗਾ । ਜਿਹਨਾਂ ਪੀਟੀਆਈ ਡੀਪੀਈ ਦੀ ਬਦਲੀ ਨਹੀਂ ਹੋਈ ਜਲਦ ਮੌਕਾ ਦਿੱਤਾ ਜਾਵੇਗਾ ।
ਬਦਲੀਆਂ ਦੇ ਗੇੜ ਤੋਂ ਬਾਅਦ ਪਦਉਨੱਤੀਆਂ ਕੀਤੀਆਂ ਜਾਣਗੀਆਂ । 4161,6635, 873 ਡੀਪੀਈ ਤੇ ਹੋਰ ਵਰਗ ਦੇ ਅਧਿਆਪਕਾਂ ਨੂੰ ਬਦਲੀ ਲਈ ਮੌਕਾ ਦਿੱਤਾ ਜਾਵੇਗਾ।ਪਿਛਲੇ ਸਮੇਂ ਮਾਸਟਰ ਕਾਡਰ ਅਤੇ ਜੋ ਲੈਕਚਰਾਰ ਪਦਉਨੱਤ ਹੋਏ ਹਨ ਉਹਨਾਂ ਨੂੰ ਬਦਲੀ ਮੌਕਾ ਦੇਣ ਸਬੰਧੀ ਗੱਲ ਰੱਖੀ ਜਿਸ ਤੇ ਬਦਲੀ ਮੌਕਾ ਦੇਣ ਲਈ ਸਹਿਮਤੀ ਪ੍ਰਗਟਾਈ। ਮਾਸਟਰ ਕਾਡਰ ,ਲੈਕਚਰਾਰ ,ਪ੍ਰਾਇਮਰੀ ਕਾਡਰ ਦੀ ਸੀਨੀਾਰਤਾ ਨੂੰ ਦਰੁਸਤ ਕਰਨ ਲਈ ਨੁਕਤੇ ਵਿਚਾਰੇ ਗਏ ਜਿਸ ਨੂੰ ਜਲਦ ਦਰੁਸਤ ਕਰਨ ਦਾ ਭਰੋਸਾ ਦਿੱਤਾ। ਰਹਿੰਦੇ ਜਿਲ੍ਹਿਆਂ ਵਿੱਚ 3704 ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਰੱਖੀ ਗਈ । ਆਪਸੀ ਬਦਲੀ ਤੇ ਕਿਸੇ ਪ੍ਰਕਾਰ ਦੀ ਸ਼ਰਤ ਨਾ ਰੱਖਣ ਦੀ ਮੰਗ ਰੱਖੀ ਗਈ। ਦੋ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਰ ਵਰਗ ਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।
ਡੀ. ਐਸ. ਈ. ਐਲੀਮੈਂਟਰੀ ਨਾਲ ਮੀਟਿੰਗ
180 ਈਟੀਟੀ ਦਾ ਮਸਲਾ ਰੱਖਿਆ ਗਿਆ । 6635 ਅਧਿਆਪਕ ਦੇ ਹੱਕ ਵਿੱਚ ਆਏ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ ।ਕੋਰਟ ਦੇ ਆਏ ਹੋਏ ਫੈਸਲੇ ਨੂੰ ਪਟੀਸ਼ਨਰ ਅਤੇ ਨਾਨ ਪਟੀਸ਼ਨਰ ਦੋਨਾਂ ਤੇ ਲਾਗੂ ਕੀਤਾ ਜਾਵੇ ਅਤੇ ਇਸ ਨੂੰ ਸਾਰੀਆਂ ਨਵੀਆਂ ਭਰਤੀਆਂ ਉੱਤੇ ਵੀ ਲਾਗੂ ਕੀਤਾ ਜਾਵੇ। 6635 ,3704 ਸਮੇਤ ਸਾਰੀਆਂ ਰਿਕਾਸਟ ਸੂਚੀਆਂ ਰੱਦ ਕੀਤੀਆਂ ਜਾਣ। 5994-2364 ਦੀਆਂ ਰਹਿੰਦੀਆਂ ਭਰਤੀਆਂ ਮੁਕੰਮਲ ਕੀਤੀਆਂ ਜਾਣ ਤੇ ਆਪਸੀ ਬਦਲੀ ਦਾ ਮੌਕਾ ਦਿੱਤਾ ਜਾਵੇ ।ਲਾਇਬ੍ਰੇਰੀਰੇਰੀਅਨ ਦੀਆਂ ਤਰੱਕੀਆਂ ਸਬੰਧੀ ਗੱਲਬਾਤ ਕੀਤੀ ਗਈ ਜਿਸ ਤੇ ਪੱਤਰ ਅੱਜ ਸ਼ਾਮ ਤੱਕ ਜਾਰੀ ਕਰਨ ਲਈ ਕਿਹਾ ਗਿਆ।
ਈ ਟੀ ਟੀ ਅਧਿਆਪਕਾਂ ਤੇ ਮਿਊਜ਼ਿਕ ਮਾਸਟਰ ਦੀਆਂ ਪ੍ਰਮੋਸ਼ਨਾਂ ਵੀ ਕੀਤੀਆਂ ਜਾਣਗੀਆਂ ।ਕੁਕਿੰਗ ਕਾਸਟ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਈਟੀਟੀ ਤੋਂ ਮਾਸਟਰ ਕਾਡਰ ਅਤੇ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਸਬੰਧੀ ਪ੍ਰਮੋਸ਼ਨ ਸੈੱਲ ਦੇ ਅਧਿਕਾਰੀਆਂ ਨੂੰ ਮਿਲਿਆ ਗਿਆ ਅਤੇ ਨਿਯਮਾਂ ਅਨੁਸਾਰ ਤਰੱਕੀਆਂ ਕਰਨ ਲਈ ਕਿਹਾ ਗਿਆ ਅਧਿਕਾਰੀਆਂ ਵੱਲੋਂ ਬਹੁਤ ਜਲਦ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਦਿੱਤਾ।

