ਪੰਜਾਬ ਸਰਕਾਰ ਵੱਲੋਂ 4 ਅਧਿਕਾਰੀਆਂ ਦਾ ਤਬਾਦਲਾ
ਚੰਡੀਗੜ੍ਹ, 24 ਨਵੰਬਰ 2025 (Media PBN) : Punjab News- ਪੰਜਾਬ ਸਰਕਾਰ (Punjab Government) ਦੇ ਵੱਲੋਂ ਵੱਡਾ ਪ੍ਰਸਾਸ਼ਨਿਕ ਫ਼ੇਰਬਦਲ ਕੀਤਾ ਗਿਆ ਹੈ। ਸਰਕਾਰ ਦੇ ਵਲੋਂ ਚਾਰ ਸੀਨੀਅਰ ਅਧਿਕਾਰੀਆਂ ਦਾ ਤਬਾਦਲਾ (Punjab Transfers) ਕੀਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ, ਸਰਕਾਰ ਨੇ ਜੇਲ੍ਹ ਵਿਭਾਗ (Jail Department Punjab) ਵਿੱਚ ਵੱਡਾ ਓਲਟਫੇਰ (Administrative Reshuffle) ਕਰਦਿਆਂ ਹੋਇਆ, ਚਾਰ ਅਧਿਕਾਰੀਆਂ ਨੂੰ ਨਵੀਂ ਜਿੰਮੇਵਾਰੀ ਵੀ ਸੌਂਪੀ ਹੈ।
ਕੇਂਦਰੀ ਜੇਲ੍ਹ ਫਿਰੋਜ਼ਪੁਰ (Ferozepur Central Jail) ਦੇ ਸੁਪਰਡੈਂਟ ਸ਼ਿਆਮਲ ਜੋਤੀ (Shyamal Jyoti) ਨੂੰ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਕੇਂਦਰੀ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ (Superintendent Transfer) ਮਨਜੀਤ ਸਿੰਘ ਸਿੱਧੂ (Manjit Singh Sidhu) ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਵਜੋਂ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਸੁਪਰਡੈਂਟ (ਗ੍ਰੇਡ-1) ਭੁਪਿੰਦਰ ਸਿੰਘ (Bhupinder Singh), ਜੋ ਤਰੱਕੀ ਤੋਂ ਬਾਅਦ ਨਵੀਂ ਨਿਯੁਕਤੀ ਦੀ ਉਡੀਕ ਕਰ ਰਹੇ ਸਨ, ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਵਧੀਕ ਸੁਪਰਡੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ, ਡਿਪਟੀ ਸੁਪਰਡੈਂਟ (ਗ੍ਰੇਡ-2) ਵਿਜੇ ਕੁਮਾਰ (Vijay Kumar), ਜੋ ਕੇਂਦਰੀ ਜੇਲ੍ਹ, ਕਪੂਰਥਲਾ ਵਿਖੇ ਵਧੀਕ ਸੁਪਰਡੈਂਟ ਹਨ, ਜੋ ਕਿ ਵਜੋਂ ਸੇਵਾ ਨਿਭਾ ਰਹੇ ਸਨ, ਨੂੰ ਡਿਪਟੀ ਸੁਪਰਡੈਂਟ ਫੈਕਟਰੀ ਸੈਂਟਰਲ ਜੇਲ੍ਹ ਬਠਿੰਡਾ ਵਜੋਂ ਤਾਇਨਾਤ ਕੀਤਾ ਗਿਆ ਹੈ।

