ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਇੱਕ ਹੋਰ ਬਦਮਾਸ਼ ਦਾ ਐਨਕਾਊਂਟਰ, ਮੌਤ
Punjab News-ਇਹ ਸਾਰੀ ਵਾਰਦਾਤ ਬਿਆਸ ਅਧੀਨ ਪੈਂਦੇ ਰਈਆ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਵਿੱਚ ਇੱਕ ਬਦਮਾਸ਼ ਮਾਰਿਆ ਗਿਆ
ਚੰਡੀਗੜ੍ਹ, 24 ਨਵੰਬਰ 2025 (Media PBN) : Punjab News- ਪੰਜਾਬ ਪੁਲਿਸ ਨੇ ਤੜਕੇ ਤੜਕੇ ਪੰਜਾਬ ਵਿੱਚ ਇੱਕ ਹੋਰ ਐਨਕਾਊਂਟਰ ਕੀਤਾ ਹੈ। ਜਿਸ ਵਿੱਚ ਇਕ ਬਦਮਾਸ਼ ਦੀ ਮੌਤ ਹੋਣ ਦੀ ਸੂਚਨਾ ਹੈ।
ਜਾਣਕਾਰੀ ਇਹ ਹੈ ਕਿ ਇਹ ਸਾਰੀ ਵਾਰਦਾਤ ਬਿਆਸ (Beas Encounter) ਅਧੀਨ ਪੈਂਦੇ ਰਈਆ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਵਿੱਚ ਇੱਕ ਬਦਮਾਸ਼ ਮਾਰਿਆ ਗਿਆ, ਜਦੋਂਕਿ ਦੂਜਾ ਭੱਜਣ ਵਿੱਚ ਸਫ਼ਲ ਹੋ ਗਿਆ।
ਜਾਗਰਣ ਦੀ ਰਿਪੋਰਟ ਅਨੁਸਾਰ, ਡੀਆਈਜੀ ਸੰਦੀਪ ਗੋਇਲ, ਐਸਐਸਪੀ ਸੋਹੇਲ ਮੀਰ ਅਤੇ ਡੀਐਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਮ੍ਰਿਤਕ ਗੈਂਗਸਟਰ ਦੀ ਪਛਾਣ ਸਬੰਧੀ ਇੱਕ ਪ੍ਰੈਸ ਕਾਨਫਰੰਸ ਕਰਨਗੇ।
ਪਤਾ ਲੱਗਾ ਹੈ ਕਿ ਮਾਰੇ ਗਏ ਗੈਂਗਸਟਰ ਨੇ ਕੁਝ ਦਿਨ ਪਹਿਲਾਂ ਇੱਕ ਕਰਿਆਨੇ ਦੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਦੋਸ਼ੀ ਮਾਰੇ ਗਏ ਕਾਰੋਬਾਰੀ ਦੇ ਪੁੱਤਰ ਲਖਬੀਰ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਇਲਾਕੇ ਵਿੱਚ ਇੱਕ ਹੋਰ ਹਮਲੇ ਦੀ ਯੋਜਨਾ ਬਣਾ ਰਹੇ ਹਨ।
ਇਸ ਤੋਂ ਬਾਅਦ ਪੁਲਿਸ ਨੇ ਬਿਆਸ ਅਤੇ ਰਈਆ ਵਿਚਕਾਰ ਨਾਕਾਬੰਦੀ ਕੀਤੀ। ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਬਦਮਾਸ਼ ਲੋਕਾਂ ਤੋਂ ਫਿਰੌਤੀਆਂ ਮੰਗ ਚੁੱਕੇ ਹਨ, ਜਿਨ੍ਹਾਂ ਬਾਰੇ ਰਿਪੋਰਟਾਂ ਵੀ ਦਰਜ ਹੋ ਗਈਆਂ ਹਨ, ਹਾਲਾਂਕਿ ਇਹ ਸ਼ਾਇਦ ਪਹਿਲਾਂ – ਦੂਜਾ ਮਾਮਲਾ ਹੀ ਹੋਵੇਗਾ, ਜਦੋਂ ਬਦਮਾਸ਼ ਪੁਲਿਸ ਦੀ ਗੋਲੀ ਨਾਲ ਮਰੇ ਹੋਣ।

