All Latest NewsNews FlashPunjab News

ਵੱਡੀ ਖ਼ਬਰ: ਜਾਅਲੀ ਜਾਤੀ ਸਰਟੀਫਿਕੇਟ ‘ਤੇ ਨੌਕਰੀ ਕਰ ਰਿਹਾ ਸਰਕਾਰੀ ਮੁਲਾਜ਼ਮ ਬਰਖਾਸਤ

 

ਦੋਸ਼ੀ ਤੇ ਪਰਚਾ ਦਰਜ ਕਰਵਾਉਣ ਲਈ ਮੋਰਚੇ ਦਾ ਵਫਦ ਜਲਦ ਐਸਐਸਪੀ ਕਪੂਰਥਲਾ ਨੂੰ ਮਿਲੇਗਾ : ਪਮਾਲੀ, ਚੁੰਬਰ

ਲੁਧਿਆਣਾ

ਪਿਛਲੇ ਲੰਮੇ ਸਮੇਂ ਤੋਂ ਸੂਬੇ ਅੰਦਰ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਰਿਜਰਵੇਸ਼ਨ ਚੋਰਾਂ ਦੇ ਖਿਲਾਫ ਰਿਜਰਵੇਸ਼ਨ ਚੋਰ ਫੜੋ ਮੋਰਚੇ ਵੱਲੋ‌ ਸ਼ੁਰੂ ਕੀਤੀ ਮੁਹਿੰਮ ਨੂੰ ਅੱਜ ਉਸ ਸਮੇਂ ਬਲ ਮਿਲਿਆ ਜਦੋਂ ਇੱਕ ਸਰਕਾਰੀ ਮੁਲਾਜ਼ਮ ਦਾ ਜਾਅਲੀ ਜਾਤੀ ਸਰਟੀਫਿਕੇਟ ਰੱਦ ਹੋਣ ਤੋਂ ਬਾਅਦ ਬੀਐਸਐਨਐਲ ਵੱਲੋ ਉਸ ਨੂੰ (ਮੁਲਾਜ਼ਮ) ਬਰਖਾਸਤ ਕੀਤਾ ਗਿਆ।

ਬਰਖਾਸਤਗੀ ਦੇ ਹੁਕਮਾਂ ਦੀ ਕਾਪੀ ਦਿਖਾਉਂਦਿਆਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਸੰਸਥਾਪਕ ਜਸਬੀਰ ਸਿੰਘ ਪਮਾਲੀ ਅਤੇ ਮੋਰਚੇ ਤੇ ਲੀਗਲ ਸੈਲ ਦੇ ਇੰਚਾਰਜ ਤਰਸੇਮ ਲਾਲ ਚੁੰਬਰ ਨੇ ਦੱਸਿਆ ਕਿ ਮੋਰਚੇ ਦੇ ਅਹਿਮ ਆਗੂ ਰਾਜੇਸ਼ ਕੁਮਾਰ ਮਹਿਰਾ ਵਾਸੀ ਫਗਵਾੜਾ ਦੀ ਸਕਾਇਤ ਤੇ ਇਸ ਰਿਜ਼ਰਵੇਸ਼ਨ ਚੋਰ ਇੱਕ BSNL ਮੁਲਾਜ਼ਮ ਦਾ ਜਾਅਲੀ ਜਾਤੀ ਸਰਟੀਫਿਕੇਟ ਸਟੇਟ ਲੈਵਲ ਸਕਰੂਟਨੀ ਕਮੇਟੀ ਨੇ ਮਿਤੀ 29 ਮਈ 2023 ਨੂੰ ਰੱਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਲੰਮੀ ਜੱਦੋ-ਜਹਿਦ ਤੋਂ ਬਾਅਦ ਅਖੀਰ ਬੀ ਐਸ ਐਨ ਐਲ ਨੇ ਮਿਤੀ 26/04/2025 ਨੂੰ ਉਕਤ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਪਮਾਲੀ ਅਤੇ ਚੁੰਬਰ ਨੇ ਅੱਗੇ ਦੱਸਿਆ ਕਿ ਇਸ ਰਿਜ਼ਰਵੇਸ਼ਨ ਚੋਰ ਦੇ ਖਿਲਾਫ ਮੁਕੱਦਮਾਂ ਦਰਜ ਕਰਵਾਉਣ ਲਈ ਮੋਰਚੇ ਦਾ ਇੱਕ ਵਫਦ ਜਲਦ ਹੀ ਐਸਐਸਪੀ ਕਪੂਰਥਲਾ ਨੂੰ ਮਿਲੇਗਾ ਤਾਂ ਜੋ ਰਿਜਰਵੇਸ਼ਨ ਦੇ ਇਸ ਚੋਰ ਨੂੰ ਇਸ ਦੀ ਬਣਦੀ ਥਾਂ ਤੇ ਪਹੁੰਚਾਇਆ ਜਾਵੇ। ਇਸ ਸਮੇਂ ਰਜਿੰਦਰ ਸਿੰਘ ਰਾਜੂ ਜੋਧਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵਿਸ਼ੇਸ਼ ਤੌਰ ਤੇ ਹਾਜਰ ਸਨ।

 

Leave a Reply

Your email address will not be published. Required fields are marked *