Punjab News: ਸਕੂਲਾਂ ਨੇੜੇ ਐਨਰਜੀ ਡਰਿੰਕ ਵੇਚਣ ‘ਤੇ ਪਾਬੰਦੀ
ਹੁਕਮਾਂ ਅਨੁਸਾਰ ਐਨਰਜੀ ਡਰਿੰਕ ਛੋਟੇ ਬੱਚਿਆਂ ਦੇ ਸਿਹਤ ਲਈ ਠੀਕ ਨਹੀਂ ਹਨ
ਪੰਜਾਬ ਨੈੱਟਵਰਕ, ਫਾਜ਼ਿਲਕਾ
ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਦਿਲਰਾਜ ਸਿੰਘ ਆਈਏਐਸ ਵੱਲੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੁਕਮਾਂ ਅਨੁਸਾਰ ਐਨਰਜੀ ਡਰਿੰਕ ਛੋਟੇ ਬੱਚਿਆਂ ਦੇ ਸਿਹਤ ਲਈ ਠੀਕ ਨਹੀਂ ਹਨ। ਇਸ ਲਈ ਦਿਹਾਤੀ ਖੇਤਰਾਂ ਵਿੱਚ ਸਕੂਲ ਦੇ ਘੇਰੇ ਦੇ 100 ਮੀਟਰ ਵਿੱਚ ਅਤੇ ਸ਼ਹਿਰੀ ਖੇਤਰਾਂ ਵਿੱਚ 50 ਮੀਟਰ ਦੇ ਅੰਦਰ ਐਨਰਜੀ ਡਰਿੰਕ ਵੇਚਣ ਤੇ ਰੋਕ ਲਗਾਈ ਗਈ ਹੈ।
ਇਸੇ ਤਰ੍ਹਾਂ ਬੱਚਿਆਂ ਨੂੰ ਐਨਰਜੀ ਡਰਿੰਕ ਵੇਚਣ ਤੇ ਵੀ ਰੋਕ ਰਹੇਗੀ। ਇਹ ਰੋਕ ਇੱਕ ਸਾਲ ਲਈ ਪ੍ਰਭਾਵ ਵੀ ਰਹੇਗੀ। ਇਹ ਹੁਕਮ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਤਹਿਤ ਜਾਰੀ ਕੀਤੇ ਗਏ ਹਨ।