ਪੰਜਾਬ ‘ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, 5 ਮਹੀਨੇ ਦੀ ਸੀ ਗਰਭਵਤੀ
ਜਲੰਧਰ ਦੇ ਵਿੱਚ ਗਰਭਵਤੀ ਕਾਜਲ ਕੁਮਾਰੀ ਪਤਨੀ ਪੰਕਜ ਵਾਸੀ ਬਾਬਾ ਮੋਹਨਦਾਸ ਨਗਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ….
ਜਲੰਧਰ, 24 ਨਵੰਬਰ 2025 (Media PBN) – ਪੰਜਾਬ ਵਿੱਚ ਇੱਕ ਗਰਭਵਤੀ ਵਿਆਹੁਤਾ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਜਲੰਧਰ ਦੇ ਵਿੱਚ ਕਾਜਲ ਕੁਮਾਰੀ ਪਤਨੀ ਪੰਕਜ ਵਾਸੀ ਬਾਬਾ ਮੋਹਨਦਾਸ ਨਗਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਜਾਗਰਣ ਦੀ ਖ਼ਬਰ ਅਨੁਸਾਰ, ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਔਰਤ ਦੇ ਭਰਾ ਮੁਕੇਸ਼ ਕੁਮਾਰ ਪੁੱਤਰ ਰਮਾਕਾਂਤ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਕਾਜਲ ਕੁਮਾਰੀ ਦਾ ਵਿਆਹ 29 ਅਪ੍ਰੈਲ 2025 ਨੂੰ ਪੂਰੇ ਰੀਤੀ ਰਿਵਾਜਾ ਨਾਲ ਬਿਹਾਰ ’ਚ ਕੀਤਾ ਸੀ ਤੇ ਵਿਆਹ ਵਕਤ ਉਸ ਦੇ ਸਹੁਰਿਆ ਨੂੰ 5 ਲੱਖ ਨਕਦੀ, 5 ਲੱਖ ਆਨਲਈਨ, ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਦਿਤਾ ਸੀ।
ਜੋ ਵਿਆਹ ਤੋਂ ਕੁੱਝ ਸਮੇ ਬਾਅਦ ਹੀ ਉਸ ਦੀ ਭੈਣ ਕਾਜਲ ਕੁਮਾਰੀ ਨੂੰ ਉਸ ਦੇ ਪਤੀ ਪੰਕਜ ਸਿੰਘ, ਸੱਸ ਤੇ ਦਿਓਰ ਦਿਵਾਕਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਹਿੰਦੇ ਸੀ ਕਿ ਉਹ ਦਾਜ ਘਟੀਆ ਕਿਸਮ ਦਾ ਲਿਆਂਦਾ ਹੈ ਤੇ ਹੋਰ ਵਧੀਆ ਕੁਆਲਿਟੀ ਦਾ ਸਾਮਾਨ ਲਿਆਉਣ ਲਈ ਪਰੇਸ਼ਾਨ ਕਰਦੇ ਸਨ, ਜੋ ਉਸ ਦੀ ਭੈਣ ਕਾਜਲ ਕੁਮਾਰੀ ਉਸ ਨੂੰ ਤੇ ਉਸ ਦੀ ਦੂਜੀ ਭੈਣ ਨੂੰ ਫੋਨ ਕਰਕੇ ਕਈ ਵਾਰੀ ਦੱਸਦੀ ਸੀ ਤੇ ਉਹ ਆਪਣੀ ਭੈਣ ਨੂੰ ਫੋਨ ਕਰ ਕੇ ਸਮਝਾਉਂਦੇ ਰਹੇ ਕਿ ਉਹ 6 ਮਹੀਨੇ ਦੀ ਗਰਭਵਤੀ ਹੈ ਤੇ ਆਪਣਾ ਖਿਆਲ ਰੱਖਿਆ ਕਰ।
ਉਸ ਨੂੰ ਉਸ ਦੇ ਜੀਜੇ ਪੰਕਜ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਕਾਜਲ ਕੁਮਾਰੀ ਨੇ ਫਾਹਾ ਲੈ ਲਿਆ ਹੈ। ਜਿਸ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਔਰਤ ਦੇ ਭਰਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਜੀਜੇ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਉਨਾਂ ਦੇ ਘਰ ਨੇੜੇ ਜਗਰਾਤਾ ਸੀ, ਜਿਸ ’ਚ ਉਹ ਆਪਣੀ ਪਤਨੀ ਨੂੰ ਸ਼ਮੂਲੀਅਤ ਕਰਨ ਲਈ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਨੇ ਜਗਰਾਤੇ ’ਤੇ ਨਾ ਜਾਣ ਲਈ ਉਸ ਨਾਲ ਝਗੜਾ ਕੀਤਾ।
ਜਿਸ ਤੋਂ ਬਾਅਦ ਉਹ ਜਦ ਜਗਰਾਤੇ ਤੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਨ੍ਹਾਂ ਵੱਲੋਂ ਦਰਵਾਜਾ ਤੋੜ ਕੇ ਦੇਖਿਆ ਕਿ ਉਸ ਦੀ ਲਾਸ਼ ਲਟਕ ਰਹੀ ਸੀ। ਮ੍ਰਿਤਕ ਔਰਤ ਦੇ ਭਰਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਇਕ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਪੰਕਜ ਸਿੰਘ, ਸੱਸ ਚੰਦਰ ਕਲਾ ਤੇ ਦਿਓਰ ਦਿਵਾਕਰ ਵਿਰੁੱਧ ਕੇਸ ਦਰਜ ਕਰਕੇ ਕਾਬੂ ਕਰ ਲਿਆ ਗਿਆ ਹੈ।
ਥਾਣਾ ਮੁਖੀ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖਿਆ ਗਿਆ, ਜਿਸ ਦਾ ਪੋਸਟਮਾਰਟਮ ਅਗਲੇ ਦਿਨ ਹੋਵੇਗਾ।

