ਵੱਡੀ ਖ਼ਬਰ: ਅਕਾਲੀ ਉਮੀਦਵਾਰ ‘ਤੇ ਅੰਨ੍ਹੇਵਾਹ ਫਾਈਰਿੰਗ
ਵੱਡੀ ਖ਼ਬਰ: ਅਕਾਲੀ ਉਮੀਦਵਾਰ ‘ਤੇ ਅੰਨ੍ਹੇਵਾਹ ਫਾਈਰਿੰਗ
ਦੀਪਕ ਜੈਨ, ਜਗਰਾਉਂ:
ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਘਰ ਪਿੰਡ ਰੂਮੀ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਹੋਇਆਂ ਲਲਕਾਰੇ ਮਾਰੇ ਗਏ ਅਤੇ ਜਦੋਂ ਉਹ ਬਾਹਰ ਨਿਕਲੇ ਤਾਂ ਜਿਹੜੇ ਅਣਪਛਾਤੇ ਹਮਲਾਵਰ ਵਿਅਕਤੀ ਸਨ ਉਹ ਤੇਜ਼ਧਾਰ ਗੇਟ ਤੇ ਕਿਰਪਾਨਾ ਮਾਰ ਕੇ ਫਰਾਰ ਹੋ ਗਏ ਸਨ।
ਇਸ ਮੌਕੇ ਤੇ ਜਸਕਰਨ ਸਿੰਘ ਦਿਓਲ ਮੁੱਲਾਪੁਰ ਦਾਖਾ ਹਲਕਾ ਇੰਚਾਰਜ ਅਤੇ ਉਮੀਦਵਾਰ ਦੇ ਬੇਟੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਬਾਹਰ ਨਿਕਲੇ ਤਾਂ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ।
ਇਸ ਦੀ ਸ਼ਿਕਾਇਤ ਉਮੀਦਵਾਰ ਦੇ ਬੇਟੇ ਗੁਰਵਿੰਦਰ ਸਿੰਘ ਵੱਲੋਂ ਐਸਐਸਪੀ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਡਾਕਟਰ ਅੰਕੁਰ ਗੁਪਤਾ ਨੂੰ ਕੀਤੀ ਗਈ ਅਤੇ ਐਸਐਸਪੀ ਵੱਲੋਂ ਮਾਮਲੇ ਦੀ ਪੜਤਾਲ ਕਰਨ ਲਈ ਵਿਸ਼ੇਸ਼ ਟੀਮਾਂ ਵੀ ਭੇਜੀਆਂ ਗਈਆਂ।
ਉਮੀਦਵਾਰ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਘਟਨਾ ਦਾ ਵੇਰਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਐਸਐਸਪੀ ਸਾਹਿਬ ਨੂੰ ਫੋਨ ਕਰਕੇ ਮਾਮਲੇ ਦੀ ਪੜਤਾਲ ਕਰਨ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਵੀ ਕਿਹਾ ਗਿਆ ਹੈ।

