ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਕਾਰਨ ਸਰਕਾਰ ਦੀਆਂ ਨੀਤੀਆਂ

All Latest NewsNews FlashPunjab News

 

ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਕਾਰਨ ਸਰਕਾਰ ਦੀਆਂ ਨੀਤੀਆਂ

ਦਾਖਲਾ ਘਟਣ ਲਈ ਅਧਿਆਪਕਾਂ ਨੂੰ ਦੋਸ਼ੀ ਠਹਿਰਾਉਣਾ ਗਲਤ-ਡੀ. ਟੀ. ਐਫ਼.

ਐੱਸ ਏ ਐੱਸ ਨਗਰ, 11 ਦਸੰਬਰ 2025 (Media PBN)

ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨ ਕੱਢੇ ਇੱਕ ਪੱਤਰ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਦਾ ਦੋਸ਼ੀ ਅਧਿਆਪਕਾਂ ਨੂੰ ਠਹਿਰਾਇਆ ਗਿਆ ਹੈ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੁਆਣਾ ਨੇ ਇਸ ਪੱਤਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਕਿਉਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜਾਰਾਂ ਪੋਸਟਾਂ ਖਾਲੀ ਪਈਆਂ ਹਨ|

ਉਹਨਾਂ ਕਿਹਾ ਕਿ ਸਕੂਲਾਂ ਵਿੱਚ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ ਪੀ ਈ ਓ ਦੀਆਂ ਲਗਭਗ 50% ਪੋਸਟਾਂ ਖਾਲੀ ਪਈਆਂ ਹਨ |ਇਸੇ ਤਰਾਂ ਅਧਿਆਪਕ ਅਤੇ ਲੈਕਚਰਾਰਾਂ ਦੀਆਂ ਹਜਾਰਾਂ ਪੋਸਟਾਂ ਖਾਲੀ ਹਨ |ਇੱਕ ਇੱਕ ਕਲਰਕ ਨੂੰ ਕਈ ਕਈ ਸਕੂਲਾਂ ਦਾ ਕੰਮ ਕਰਨਾ ਪੈ ਰਿਹਾ ਹੈ |ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ਪ੍ਰੀ ਪ੍ਰਾਇਮਰੀ ਵਿੰਗ ਲਈ ਅੱਜ ਤੱਕ ਕੋਈ ਅਧਿਆਪਕ ਭਰਤੀ ਨਹੀਂ ਕੀਤਾ ਗਿਆ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਅਧਿਆਪਕਾਂ ਨੂੰ ਤਰਾਂ ਤਰਾਂ ਦੇ ਗ਼ੈਰ ਵਿਦਿਅਕ ਕੰਮ ਜਿਵੇਂ ਸਾਰਾ ਬੀ ਐੱਲ ਓ ਡਿਊਟੀ, ਮਰਦਾਮਸ਼ੁਮਾਰੀ, ਬੇਲੋੜੇ ਪ੍ਰੋਜੈਕਟ, ਚੋਣ ਡਿਊਟੀਆਂ,ਤਰਾਂ ਤਰਾਂ ਦੇ ਸਰਵੇ, ਬੇਲੋੜੀਆਂ ਡਾਕਾਂ ਵਿੱਚ ਉਲਝਾਇਆ ਹੋਇਆ ਹੈ ਜਿਸ ਕਰਕੇ ਅਧਿਆਪਕਾਂ ਦਾ ਮੁੱਖ ਕੰਮ ਪੜਾਉਣਾ ਪ੍ਰਭਾਵਿਤ ਹੋ ਰਿਹਾ ਹੈ|

ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਇੱਕ ਕਾਰਨ ਪੰਜਾਬ ਦੀ ਅਬਾਦੀ ਘਟਣਾ ਵੀ ਹੈ |ਲਗਾਤਾਰ ਹੋ ਰਹੇ ਪਰਵਾਸ ਅਤੇ ਜਨਮ ਡਰ ਘਟਣ ਨਾਲ ਵੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟ ਰਹੀ ਹੈ |ਜਥੇਬੰਦੀ ਨੇ ਚੇਤਾਵਨੀ ਲਹਿਜੇ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਇਸ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਦੋਸ਼ੀ ਅਧਿਆਪਕਾਂ ਨੂੰ ਨਾਂ ਠਹਿਰਾਵੇ ਸਗੋਂ ਆਪਣੀਆਂ ਸਿੱਖਿਆ ਵਿਰੋਧੀ ਨੀਤੀਆਂ ਬੰਦ ਕਰੇ।

 

Media PBN Staff

Media PBN Staff