Punjab News: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਫਿਰੋਜ਼ਪੁਰ ਦੀ ਮੀਟਿੰਗ ਕਰਕੇ DSP ਦਾ ਫੂਕਿਆ ਪੁਤਲਾ
ਤਿੰਨ ਰੋਜਾ ਐੱਸ ਐੱਸ ਪੀ ਦਫਤਰ ਵਿਚ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ – ਗੁਰਭੇਜ ਟਿੱਬੀ ਕਲ੍ਹਾ
ਪੰਜਾਬ ਨੈੱਟਵਰਕ, ਫਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਸ਼ਹਿਰੀ ਦੀ ਮੀਟਿੰਗ ਬਲਾਕ ਆਗੂ ਸਰਵਨ ਸਿੰਘ ਸਿਆਲ ਦੀ ਅਗਵਾਈ ਵਿੱਚ ਕੀਤੀ ਗਈ| ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲ੍ਹਾਂ ਤੇ ਜਿਲ੍ਹਾਂ ਜੱਥੇਬੰਦਕ ਸਕੱਤਰ ਨਿਰਮਲ ਸਿੰਘ ਰੱਜੀਵਾਲਾ ਵੀ ਸ਼ਾਮਲ ਹੋਏ ਮੀਟਿੰਗ ਵਿੱਚ 8 ਅਗਸਤ ਤੋਂ ਐਸਐਸਪੀ ਦਫਤਰ ਲੱਗਣ ਵਾਲੇ ਧਰਨੇ ਦੀ ਤਿਆਰੀ ਕਰਵਾਈ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਜੱਥੇਬੰਦਕ ਸਕੱਤਰ ਨਿਰਮਲ ਸਿੰਘ ਰੱਜੀਵਾਲਾ ਨੇ ਦੱਸਿਆ ਕਿ 22 ਜੁਲਾਈ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡੀ ਐਸ ਪੀ ਗੁਰੂ ਹਰ ਸਹਾਏ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਸੀ| ਉਸ ਸਮੇਂ ਡੀਐਸਪੀ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਭੱਦਰ ਵਿਹਾਰ ਕਰਨ ਅਤੇ ਧਰਨਾਕਾਰੀਆਂ ਦੀਆਂ ਮੰਗਾਂ ਨਾ ਸੁਣਣ ਦੇ ਰੋਸ ਵਜੋਂ ਜ਼ਿਲ੍ਹੇ ਦੀ ਮੀਟਿੰਗ ਵਿੱਚ ਐਸ ਐਸ ਪੀ ਦਫਤਰ ਫਿਰੋਜ਼ਪੁਰ ਵਿਖੇ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਅੱਜ ਫਿਰੋਜ਼ਪੁਰ ਸ਼ਹਿਰੀ ਬਲਾਕ ਦੀ ਮੀਟਿੰਗ ਕਰਕੇ ਧਰਨੇ ਦੀ ਤਿਆਰੀ ਕਰਵਾਈ ਗਈ ਤੇ ਜ਼ਿੰਮੇਵਾਰੀ ਦਿਤੀਆ ਗਈਆ |
ਉਹਨਾਂ ਕਿਹਾ ਕਿ ਜ਼ਿਲ੍ਹੇ ਫਿਰੋਜ਼ਪੁਰ ਅੰਦਰ ਵੱਖ ਵੱਖ ਥਾਣਿਆਂ ਵਿੱਚ ਕੀਤੇ ਗਏ ਝੂਠੇ ਮੁਕੱਦਿਮਆ ਨੂੰ ਰੱਦ ਕਰਵਾਉਣ ਲਈ ਅਤੇ ਠੱਗੀ ਦੇ ਸ਼ਿਕਾਰ ਕਿਸਾਨਾ ਦੇ ਪੈਸੇ ਵਾਪਿਸ ਦਵਾਏ ਜਾਣ ਉਹਨਾ ਠੱਗਾ ਖਿਲਾਫ ਮੁਕਦਮੇ ਦਰਜ ਕਰਕੇ ਦੋਸ਼ੀਆਂ ਉੱਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੋ ਇਲਾਵਾ ਹੋਰ ਵੀ ਦਰਜ਼ਨ ਭਰ ਮਸਲੇ ਹਨ |
ਉਹਨਾਂ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ ਮੀਟਿੰਗ ਦੇ ਅੰਤ ਵਿਚ ਗੁਰੂ ਹਰ ਸਹਾਏ ਦੇ ਡੀ ਐਸ ਪੀ ਅਤੁੱਲ ਸੋਨੀ ਦਾ ਪੁਤਲਾ ਫੂਕਿਆ ਗਿਆ |
ਇਸ ਮੌਕੇ ਇਕਾਈ ਪ੍ਰਧਾਨ ਵਿਰਸਾ ਸਿੰਘ ਪੱਧਰੀ, ਲੱਖਾਂ ਸਿੰਘ, ਗਿਆਨ ਸਿੰਘ, ਇਕਾਈ ਪ੍ਰਧਾਨ ਗੁਰਚਰਨ ਸਿੰਘ ਗਿੱਲ, ਅਮਨਦੀਪ ਸਿੰਘ, ਜਗਤਾਰ ਸਿੰਘ, ਇਕਾਈ ਪ੍ਰਧਾਨ ਵਿਰਸਾ ਸਿੰਘ ਰੱਜੀਵਾਲਾ, ਕਰਨ ਸਿੰਘ, ਬਲਜਿੰਦਰ ਸਿੰਘ, ਬੇਅੰਤ ਸਿੰਘ, ਇਕਾਈ ਪ੍ਰਧਾਨ ਸਰਬਜੀਤ ਸਿੰਘ ਭੱਦਰੂ , ਚਮਕੌਰ ਸਿੰਘ, ਹਰਬੰਸ ਸਿੰਘ, ਸੁਖਚੈਨ ਸਿੰਘ ਬਹਾਦਰ ਵਾਲਾ, ਬਲਵਿੰਦਰ ਸਿੰਘ, ਗੁਰਸ਼ਰਨ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਦਰ ਸਿੰਘ, ਇਲਾਵਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।