All Latest NewsGeneralNews FlashPunjab News

Punjab News: ਹੁਣ ਨਬਾਲਗ ਬੱਚਿਆਂ ਦੇ ਵਾਹਨ ਚਲਾਉਣ ‘ਤੇ ਮਾਤਾ-ਪਿਤਾ ਹੋਣਗੇ ਜ਼ਿੰਮੇਵਾਰ: SP (D) ਰਣਧੀਰ ਕੁਮਾਰ

 

Punjab News: ਨਾ-ਬਾਲਗ ਬੱਚਿਆ ਅਤੇ ਭਾਰਤੀ ਨਿਆਯਾ ਸੰਹਿਤਾ ਸਬੰਧੀ ਸੈਮੀਨਾਰ ਲਗਾ ਕੇ ਕੀਤਾ ਜਾਗਰੂਕ ਸਮਾਗਮ ਦੌਰਾਨ ਹੋਣਹਾਰ 32 ਵਿਦਿਆਰਥੀਆਂ ਅਤੇ 15 ਅਧਿਆਪਕਾਂ ਨੂੰ ਸਨਮਾਨਿਤ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ-

Punjab News: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੋ-ਐਡ), ਵਿਖੇ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫ਼ਿਕ ਅਤੇ ਸੜਕ ਸੁਰੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਸਮਾਗਮ ਦਾ ਆਯੋਜਨ ਸਕੂਲ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦਾ ਮੰਚ ਸੰਚਾਲਨ ਬਾਖ਼ੂਬੀ ਲੈਕਚਰਾਰ ਸ੍ਰੀਮਤੀ ਹਰਲੀਨ ਕੋਰ ਅਤੇ ਸ੍ਰੀਮਤੀ ਰਜਿੰਦਰ ਕੋਰ ਵੱਲੋਂ ਕੀਤਾ ਗਿਆ, ਜਿਸ ਵਿੱਚ ਮਾਨਯੋਗ ਐਸ.ਪੀ.ਡੀ ਰਣਧੀਰ ਕੁਮਾਰ ਆਈ.ਪੀ.ਐਸ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਮੌਕੇ ਸ. ਗੁਰਮੀਤ ਸਿੰਘ ਏ.ਐਸ.ਆਈ ਟਰੈਫ਼ਿਕ ਤੋ ਵੀ ਪਹੁੰਚੇ।

ਇਸ ਮੌਕੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਨੂੰ ਜੀ ਆਇਆ ਕਹਿ ਕੇ ਕੀਤੀ। ਇਸ ਉਪਰੰਤ ਸ. ਗੁਰਮੀਤ ਸਿੰਘ ਵੱਲੋਂ ਫ਼ਰਿਸ਼ਤੇ ਸਕੀਮ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਦੇ ਨਾਲ-ਨਾਲ ਮੋਟਰ ਵਹੀਕਲ ਐਕਟ ਅਧੀਨ ਜ਼ਰੂਰੀ ਕਾਗ਼ਜ਼ਾਤ ਤਿਆਰ ਕਰਾਉਣ ਦੀ ਪ੍ਰੀਕਿਆ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ। ਇਸ ਉਪਰੰਤ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੱਲੋਂ ਜਾਗਰੂਕਤਾ ਸੈਮੀਨਾਰ ਦੀ ਰੂਪ ਰੇਖਾ ਅਤੇ ਵਿਭਾਗ ਵੱਲੋਂ ਸਿੱਖਿਆ ਸਪਤਾਹ ਅਧੀਨ ਟੀ.ਐਲ.ਐਮ ਪ੍ਰਦਰਸ਼ਨੀ ਖੇਡਾਂ, ਸਭਿਆਚਾਰ ਪ੍ਰੋਗਰਾਮ, (ਡਾਂਸ ਅਤੇ ਗੀਤ ਮੁਕਾਬਲੇ ),ਚਾਰਟ ਮੇਕਿੰਗ ਪ੍ਰੋਗਰਾਮ, ਭਾਸ਼ਣ ਪ੍ਰਤੀ ਯੋਗਤਾ ਅਤੇ ਇਸ ਸਮੇਂ ਦੌਰਾਨ 80 ਪੌਦੇ ਲਗਾਏ ਗਏ।

ਇਸ ਪ੍ਰੀਕਿਰਿਆ ਲਈ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਅਤੇ ਪੋਜੀਸਨ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਇੱਕ ਅਹਿਮ ਪੱਖ ਤੇ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਐਸ.ਪੀ.ਡੀ ਰਣਧੀਰ ਕੁਮਾਰ ਆਈ.ਪੀ.ਐਸ ਨੇ ਦੱਸਿਆ ਕਿ ਇਹ 20 ਦਿਨਾ ਦਾ ਪ੍ਰੋਗਰਾਮ ਦਾ ਪਹਿਲਾ ਦਿਨ ਹੈ ਜਿਸ ਦੌਰਾਨ ਸਮੂਹ ਨਾ-ਬਾਲਗ ਬੱਚਿਆ ਨੂੰ 2 ਪਹੀਆ ਅਤੇ 4 ਪਹੀਆ ਵਹੀਕਲ ਚਲਾਉਣ ਤੇ ਰੋਕ ਸਬੰਧੀ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ ਅਗਰ ਕੋਈ ਵਿਦਿਆਰਥੀ ਵਹੀਕਲ ਚਲਾਉਂਦਾ ਹੈ ਤਾਂ ਉਸਨੂੰ 2019 (ਸੋਧ) ਅਨੁਸਾਰ ਮਾਤਾ-ਪਿਤਾ ਨੂੰ 25000/- ਜੁਰਮਾਨਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਇਹਨਾਂ ਵੱਲੋਂ ਇਲੈੱਕਟ੍ਰਾਨਿਕ ਵਹੀਕਲ ਦੀਆਂ ਕਿਸਮਾਂ ਬਾਰੇ ਅਤੇ ਦੱਸਦੇ ਹੋਏ ਨੰਬਰ ਪਲੇਟ, ਰਜਿਸਟ੍ਰੇਸ਼ਨ, ਹੈਲਮਟ ਅਤੇ ਪਗੜੀ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ, ਅਤੇ ਵਿਦਿਆਰਥੀਆਂ ਨੂੰ ਬਿਨਾਂ ਗੇਅਰ ਲਾਇਸੰਸ ਹਾਸਲ ਕਰਕੇ 50 ਸੀ.ਸੀ ਪਾਵਰ ਵਹੀਕਲ ਬਾਰੇ ਜਾਗਰੂਕ ਕੀਤਾ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਬਣਾਏ ਗਏ ਭਾਰਤੀ ਨਿਆਯਾ ਸੰਹਿਤਾ ਬਾਰੇ ਦੱਸਿਆ ਕਿ ਇਸ ਕਾਨੂੰਨ 1 ਅਗਸਤ 2024 ਤੋ ਨਵੇ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ, ਨਾਗਰਿਕ ਸਹਿੰਤਾ, ਨਾਗਰਿਕ ਸੁਰਕਸਾ ਅਤੇ ਭਾਰਤੀ ਸਾਕਸ਼ੇ ਕਾਨੂੰਨ ਜੋ ਕਿ ਵਿਸ਼ੇਸ਼ ਰੂਪ ਵਿੱਚ ਔਰਤਾਂ ਅਤੇ ਬੱਚਿਆ ਵਿਰੁੱਧ ਅਪਰਾਧ/ਕਤਲ, ਭਾਈਚਾਰਕ ਸੇਵਾ, ਮੋਬਲਿੰਚਿੰਗ, ਲਾਪਰਵਾਈ ਕਾਰਨ ਅਪਰਾਧ, ਸੰਗਠਿਤ ਅਪਰਾਧ, ਨਵਾਂ ਅੱਤਵਾਦੀ ਅਪਰਾਧ ਐਕਟ ਨਵਾਂ ਅਪਰਾਧ (ਗੈਰ ਕਾਨੂੰਨੀ ਗਤੀਵਿਧੀਆਂ ਰੋਕ ਐਕਟ), ਚੋਰੀ, ਸ਼ਰਾਰਤ ਅਤੇ ਗ਼ਲਤ ਜਾਣਕਾਰੀ ਬਾਰੇ ਵਿਸਥਾਰ ਰੂਪ ਵਿੱਚ ਵਿਦਿਆਰਥੀਆਂ ਨੂੰ ਹਾਜ਼ਰ ਸਟਾਫ਼ ਮੈਂਬਰਜ਼ ਨੂੰ ਜਾਣਕਾਰੀ ਦਿੱਤੀ।ਇਸ ਉਪਰੰਤ 32 ਵਿਦਿਆਰਥੀਆਂ ਅਤੇ 15 ਅਧਿਆਪਕਾ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਲੈਕਚਰਾਰ ਲਖਵਿੰਦਰ ਸਿੰਘ, ਪਿੱਪਲ ਸਿੰਘ, ਸ੍ਰੀਮਤੀ ਜਸਬੀਰ ਕੌਰ, ਸ੍ਰੀਮਤੀ ਪ੍ਰਿੰਯਕਾ ਪੂਰੀ,ਸ੍ਰੀਮਤੀ ਸੁਖਦੀਪ ਕੋਰ, ਅਨੰਦਿਤਾ ਮਹਿਤਾ, ਸੁਖਵਿੰਦਰ ਸਿੰਘ, ਸ੍ਰੀਮਤੀ ਹਰਜਿੰਦਰ ਕੋਰ, ਮਹੇਸ਼ ਕੁਮਾਰ ਆਦਿ ਸਟਾਫ਼ ਮੈਂਬਰਜ਼ ਹਾਜ਼ਰ ਸਨ।ਇਸ ਸੈਮੀਨਾਰ ਵਿੱਚ ਲਗਭਗ 98 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

 

Leave a Reply

Your email address will not be published. Required fields are marked *