All Latest NewsGeneralNews FlashPunjab NewsTOP STORIES

ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ (ਫਿਰੋਜ਼ਪੁਰ) ‘ਚ ਫਟਿਆ ਸਿਲੰਡਰ, ਸੇਵਾਦਾਰਾਂ ਸਮੇਤ 7 ਸਕੂਲੀ ਵਿਦਿਆਰਥੀ ਜ਼ਖਮੀ

 

ਹਰਜੋਤ ਹੈਰੀ, ਫਿਰੋਜ਼ਪੁਰ-

ਫਿਰੋਜ਼ਪੁਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਵਿਚ ਗੈਸ ਸਿੰਲਡਰ ਫਟਣ ਦੀ ਸੂਚਨਾ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ, ਗੁਰਦੁਆਰੇ ਵਿਚ ਜਿਵੇਂ ਹੀ ਸਿਲੰਡਰ ਦਾ ਬਲਾਸਟ ਹੋਇਆ ਤਾਂ, ਚਾਰੇ ਪਾਸੇ ਹਫ਼ੜਾ ਦਫ਼ੜੀ ਮੱਚ ਗਈ।

ਇਸ ਘਟਨਾ ਵਿਚ ਸੇਵਾਦਾਰ ਤਲਵਿੰਦਰ ਸਿੰਘ, ਸੇਵਾਦਾਰ ਦਲਜੀਤ ਸਿੰਘ ਤੋਂ ਇਲਾਵਾ 4-5 ਸਕੂਲੀ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਅਤੇ ਆਸ ਪਾਸ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ, ਇਨ੍ਹਾਂ ਸੇਵਾਦਾਰਾਂ ਵਿਚੋਂ ਇੱਕ ਸੇਵਾਦਾਰ ਦੀ ਹਾਲਤ ਕਾਫੀ ਜਿਆਦਾ ਗੰਭੀਰ ਹੈ, ਜਿਸਨੂੰ ਫਿਰੋਜ਼ਪੁਰ ਤੋਂ ਕਿਸੇ ਬਾਹਰਲੇ ਜਿਲ੍ਹੇ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ।

 

Leave a Reply

Your email address will not be published. Required fields are marked *