Punjab Holiday: ਪੰਜਾਬ ‘ਚ 15 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ, ਅਧਿਆਪਕਾਂ ਦੀ ਮੰਗ

All Latest NewsNews FlashPunjab NewsTop BreakingTOP STORIES

 

Punjab Holiday: ਪੰਜਾਬ ‘ਚ 15 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ, ਅਧਿਆਪਕਾਂ ਦੀ ਮੰਗ

ਚੰਡੀਗੜ੍ਹ, 13 ਦਸੰਬਰ 2025 (Media PBN) –

ਪੰਜਾਬ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਵੱਡੀ ਗਿਣਤੀ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ।

ਜਿੱਥੇ ਇੱਕ ਪਾਸੇ ਮੁਲਾਜ਼ਮ ਦਿਨ ਰਾਤ ਚੋਣਾਂ ਨੂੰ ਨੇਪਰੇ ਚਾੜਨ ਵਾਸਤੇ ਡਿਊਟੀਆਂ ਨਿਭਾ ਰਹੇ ਹਨ, ਉੱਥੇ ਹੀ ਹੁਣ ਅਧਿਆਪਕਾਂ ਦੀ ਵੱਡੀ ਜਥੇਬੰਦੀ ਡੀਟੀਐਫ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ 14 ਦਸੰਬਰ ਨੂੰ ਚੋਣ ਡਿਊਟੀਆਂ ‘ਤੇ ਰਹਿਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਅਗਲੇ ਦਿਨ ਯਾਨੀ ਕਿ 15 ਦਸੰਬਰ ਦੀ ਛੁੱਟੀ ਐਲਾਨੀ ਜਾਵੇ।

ਡੀਟੀਐਫ ਦਾ ਤਰਕ ਹੈ ਕਿ 14 ਦਸੰਬਰ ਨੂੰ ਦੇਰ ਰਾਤ ਵੋਟਾਂ ਦਾ ਕੰਮ ਨਿਬੇੜ ਕੇ ਮੁਲਾਜ਼ਮ ਅਤੇ ਅਧਿਆਪਕ ਘਰ ਪਹੁੰਚਣਗੇ। ਇਸ ਲਈ ਡੀਟੀਐਫ ਮੰਗ ਕਰ ਰਹੀ ਹੈ ਕਿ ਸਕੂਲਾਂ ਅਤੇ ਦਫਤਰਾਂ ਦਾ ਸਾਰਾ ਸਟਾਫ, ਜਿਨ੍ਹਾਂ ਦੀ ਡਿਊਟੀ ਇਹਨਾਂ ਚੋਣਾਂ ਵਿੱਚ ਲੱਗੀ ਹੈ, ਉਹਨਾਂ ਨੂੰ 15 ਦਸੰਬਰ ਦੀ ਛੁੱਟੀ ਦਿੱਤੀ ਜਾਵੇ।

ਦੱਸ ਦਈਏ ਕਿ ਹਾਲੇ ਤੱਕ ਚੋਣ ਕਮਿਸ਼ਨ ਦੇ ਵੱਲੋਂ 15 ਦਸੰਬਰ ਦੀ ਛੁੱਟੀ ਬਾਰੇ ਕੋਈ ਵੀ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ। ਇਸੇ ਲਈ ਡੀਟੀਐਫ ਸਮੇਤ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ 15 ਦਸੰਬਰ ਦੀ ਛੁੱਟੀ ਐਲਾਨੀ ਜਾਵੇ।

 

Media PBN Staff

Media PBN Staff