ਵੱਡੀ ਖ਼ਬਰ: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ

All Latest NewsNews FlashPunjab NewsSports NewsTop BreakingTOP STORIES

 

ਵੱਡੀ ਖ਼ਬਰ: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ

ਮੋਹਾਲੀ, 15 ਦਸੰਬਰ, 2025 (Media PBN):

ਸੋਹਾਣਾ ਕਬੱਡੀ ਟੂਰਨਾਮੈਂਟ ਵਿੱਚ ਅੱਜ ਹੋਈ ਗੋਲੀਬਾਰੀ ਵਿੱਚ ਗੰਭੀਰ ਜ਼ਖਮੀ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਫੋਰਟਿਸ ਮੋਹਾਲੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਫੋਰਟਿਸ ਹਸਪਤਾਲ ਨੇ ਉਸਨੂੰ “ਮ੍ਰਿਤਕ” ਐਲਾਨ ਦਿੱਤਾ ਹੈ। ਪਤਾ ਲੱਗਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਨੇ ਉਸਦੇ ਸਿਰ ਵਿੱਚ 4 ਤੋਂ 5 ਗੋਲੀਆਂ ਮਾਰੀਆਂ ਹਨ।

ਮੋਹਾਲੀ ਦੇ ਐਸਐਸਪੀ ਹਰਮਨ ਹੰਸ ਨੇ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

ਐਸਐਸਪੀ ਮੋਹਾਲੀ ਨੇ ਕਿਹਾ ਕਿ ਬਲਾਚੌਰੀਆ ਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਇਸ ਟੂਰਨਾਮੈਂਟ ਵਿੱਚ ਆਉਣ ਵਾਲੇ ਸਨ।

ਹੋਰ ਵੇਰਵਿਆਂ ਦੀ ਉਡੀਕ ਹੈ…

 

Media PBN Staff

Media PBN Staff