ਝਟਕਾ ਮੀਟ ਸਾਡਾ ਹੱਕ! SGPC ਮੈਂਬਰ ਦਾ ਵੱਡਾ ਬਿਆਨ

All Latest NewsNews FlashPunjab NewsTop BreakingTOP STORIES

 

ਝਟਕਾ ਮੀਟ ਸਾਡਾ ਹੱਕ! SGPC ਮੈਂਬਰ ਦਾ ਵੱਡਾ ਬਿਆਨ

ਚੰਡੀਗੜ੍ਹ, 17 ਦਸੰਬਰ 2025 (Media PBN)-

SGPC ਮੈਂਬਰ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਪੰਜਾਬ ਸਰਕਾਰ ਦੁਆਰਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਫ਼ੈਸਲੇ ਉੱਤੇ ਸਵਾਲ ਚੁੱਕ ਦਿੱਤੇ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸਿੱਖਾਂ ਲਈ ਤੰਬਾਕੂ ਤੇ ਕੁੱਠਾ (ਹਲਾਲ) ਮੀਟ ਬੱਜਰ ਕੁਰਹਿਤ ਹੈ। ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖੀ ਵਿੱਚ ਮਨ੍ਹਾ ਹਨ, ਪਰ ਝਟਕਾ ਮੀਟ ਸਾਡਾ ਹੱਕ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਅਕਾਲੀ ਦਲ ਨੇ ਝਟਕਾ ਮੀਟ ਦੇ ਹੱਕ ਵਿੱਚ 1935 ਵਿੱਚ “ਝਟਕਾ ਕਾਨਫ਼ਰੰਸ” ਕੀਤੀ ਸੀ। ਗੁਰੂ ਸਾਹਿਬਾਨ ਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿੱਸੇ ਹਨ।

ਉਨ੍ਹਾਂ ਅੱਗੇ ਲਿਖਿਆ ਕਿ, ਗੁਰੂ ਨਾਨਕ ਦੇਵ ਜੀ ਨੇ ਸੂਰਜ ਗ੍ਰਹਿਣ ਵੇਲੇ ਕੁਰੁਕਸ਼ੇਤਰ ਵਿੱਚ ਹਿਰਨ ਦਾ ਮਾਸ ਰਿੰਨ੍ਹਣ ਦੀ ਸਾਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਕੋਲ ਇਸ ਮੁੱਦੇ ‘ਤੇ ਇਤਰਾਜ਼ ਜਤਾਓ। ਡੇਰੇਦਾਰਾਂ ਦੀ ਮਰਯਾਦਾ ਤੋਂ ਸਿੰਘਾਂ ਦੀ ਮਰਯਾਦਾ ਵੱਲ ਮੁੜ ਆਓ।

 

Media PBN Staff

Media PBN Staff