ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ, ਨੀ ਕੋਈ ਕਰੋ ਦੁਆਵਾਂ; ਸੁੱਖਣਾ ਸੁੱਖੋ ਪੀਰ ਦੀ, ਸੁੱਖਨਾ ਸੁੱਖੋ ਪੀਰ ਦੀ ਟਲ ਜਾਣ ਬੁਲਾਵਾ, ਨੀ ਕੋਈ ਕਰੋ ਦੁਆਵਾਂ
ਅੰਮ੍ਰਿਤਸਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਸਮੂਹ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਸ਼ਰਾਰਤੀ ਅੰਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵਿੱਚ ਨਾ ਆਉਣ।
ਲਾਹੋਰੀਆ ਨੇ ਕਿਹਾ ਕਿ ਉਹ ਆਪਣੇ ਸੋਹਣੇ ਵਤਨ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਦੁਆਵਾਂ ਕਰਨ ਤੇ ਸੁੱਖਣਾ ਸੁੱਖਣਾ ਕੀ ਸਾਡਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇ। ਸਾਰੇ ਪੰਜਾਬੀ ਰਲ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਨ ਕੀ ਹੇ ਗੁਰੂ ਪਾਤਸ਼ਾਹ ਇਹ ਬੁਲਾਵਾਂ ਟਲ ਜਾਣ ਤੇ ਸਾਡਾ ਪੰਜਾਬੀ ਦੀ ਕਲਾ ਚ ਰਹੇ। ਸਮੂਹ ਪੰਜਾਬੀ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਅੱਗੇ ਆਉਣ।
ਉਹਨਾਂ ਕਿਹਾ ਕਿ ਸਮੂਹ ਪੰਜਾਬੀ ਭਾਈਚਾਰਾ ਬਣਾ ਕੇ ਰੱਖਣ ਤਾਂ ਬਹੁਤ ਬਚਣ ਤਾਂ ਜੋ ਆਉਣ ਵਾਲੀ ਸਥਿਤੀ ਦਾ ਟਾਕਰਾ ਕੀਤਾ ਜਾ ਸਕੇ। ਕਿਸੇ ਵੀ ਵੀਰ ਭਰਾ ਦੇ ਔਕੜ ਆਉਂਦੀ ਹੈ ਤਾਂ ਉਸ ਦਾ ਰਲ ਕੇ ਟਾਕਰਾ ਕੀਤਾ ਜਾਵੇ।