Big Breaking: ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ‘ਚ ਨਸ਼ਟ ਹੋਇਆ ਡਰੋਨ ਡਿੱਗਿਆ, ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ
ਪਿੰਡ ਖਾਈ ਫੇਮੇ ਕੀ ‘ਚ ਨਸ਼ਟ ਹੋਇਆ ਡਰੋਨ ਡਿੱਗਿਆ
ਅਯੰਸ਼, ਫਿਰੋਜ਼ਪੁਰ
ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਨਸ਼ਟ ਹੋਇਆ ਡਰੋਨ ਡਿੱਗਣ ਦੀ ਖ਼ਬਰ ਹੈ। ਇਸ ਦੇ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੇ ਜਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਸ਼ਹਿਰ ਉੱਪਰੋਂ ਰਾਤ ਦੇ ਸਵਾ ਅੱਠ ਵਜੇ ਤੋਂ ਲੈ ਕੇ 9 ਵਜੇ ਤੱਕ ਚੱਲ ਰਹੇ ਡਰੋਨਾਂ ਤੇ ਮਿਜਾਇਲਾਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਫਿਰੋਜਪੁਰ ਫਾਜਿਲਕਾ ਮਾਰਗ ਤੇ ਸਥਿਤ ਪਿੰਡ ਖਾਈ ਫੇਮੇ ਕੀ ਵਿਖੇ ਲਖਵਿੰਦਰ ਸਿੰਘ ਦੇ ਘਰ ਡਰੋਨ ਡਿੱਗ ਗਿਆ।
ਜਿਸ ਕਾਰਨ ਇਕ ਔਰਤ ਸਮੇਤ ਤਿੰਨ ਜੀਅ ਜ਼ਖਮੀ ਹੋ ਗਏ। ਜਿਨਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਉਹਨਾਂ ਦੇ ਘਰ ਅੰਦਰ ਅੱਗ ਲੱਗਣ ਨਾਲ ਕਾਰ ਤੇ ਹੋਰ ਸਮਾਨ ਵੀ ਸੜ ਗਿਆ ਹੈ।
ਜ਼ਖਮੀਆਂ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ, ਮੋਨੂੰ ਪੁੱਤਰ ਬਗੀਚਾ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਪਿੰਡ ਖਾਈ ਫੇਮੇ ਕੀ ਵਜੋਂ ਹੋਈ ਹੈ।