Live Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; AAP ਦੇ ਜਿੱਤੇ ਸਭ ਤੋਂ ਵੱਧ ਉਮੀਦਵਾਰ..! ਅਕਾਲੀ ਦਲ ਆਇਆ ਦੂਜੇ ਨੰਬਰ ‘ਤੇ
Live Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; AAP ਦੇ ਜਿੱਤੇ ਸਭ ਤੋਂ ਵੱਧ ਉਮੀਦਵਾਰ..! ਅਕਾਲੀ ਦਲ ਆਇਆ ਦੂਜੇ ਨੰਬਰ ‘ਤੇ
Live Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; ਪੜ੍ਹੋ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ
Zila Parishad and Block Samiti, 17 Dec 2025 (Media PBN)
Zila Parishad and Block Samiti- ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਬਲਾਕ ਸੰਮਤੀ ਦੀਆਂ 2838 ਕੁੱਲ ਸੀਟਾਂ ਵਿੱਚੋਂ 390 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ। 62 ਸੀਟਾਂ ‘ਤੇ ਕਾਂਗਰਸ, 60 ਸੀਟਾਂ ‘ਤੇ ਅਕਾਲੀ ਦਲ, 1 ਸੀਟ ‘ਤੇ ਭਾਜਪਾ ਅਤੇ 41 ਆਜ਼ਾਦ ਉਮੀਦਵਾਰ ਜਿੱਤ ਚੁੱਕੇ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ ਉੱਪਰ 18 ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਚੁੱਕੇ ਹਨ, ਜਦੋਂ ਕਿ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦਾ ਖਾਤਾ ਨਹੀਂ ਖੁੱਲ੍ਹਿਆ।
ਦੱਸ ਦਈਏ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 3185 ਸੀਟਾਂ ਹਨ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ 408, ਕਾਂਗਰਸ 62, ਅਕਾਲੀ ਦਲ 60, ਭਾਜਪਾ ਇੱਕ ਅਤੇ 41 ਆਜ਼ਾਦ ਉਮੀਦਵਾਰ ਜਿੱਤ ਚੁੱਕੇ ਹਨ। last Update- 01:05 PM
ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ- 18 AAP ਉਮੀਦਵਾਰ ਜਿੱਤੇ (SAD-01, Congress- 01, BJP-01)
ਬਲਾਕ ਸੰਮਤੀ ਦੀਆਂ ਕੁੱਲ 2838 ਸੀਟਾਂ- 390 AAP ਉਮੀਦਵਾਰ ਜਿੱਤੇ (SAD-60, Congress- 62, BJP-01, AZaad- 41)

