Live Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜਿਆਂ ਦਾ ਦੂਜਾ ਦਿਨ; ਪੜ੍ਹੋ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ
Live Update: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; ਪੜ੍ਹੋ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ
ਚੰਡੀਗੜ੍ਹ, 18 ਦਸੰਬਰ 2025:
Live Update- Zila Parishad and Block Samiti- ਪੰਜਾਬ ਭਰ ਵਿੱਚ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (AAP) ਨੇ ਆਪਣੀ ਬੜ੍ਹਤ ਬਣਾਈ ਰੱਖੀ ਹੈ। ਇਨ੍ਹਾਂ ਚੋਣਾਂ ਲਈ ਵੋਟਾਂ ਦੀ ਗਿਣਤੀ (Counting) ਦੇਰ ਰਾਤ ਤੱਕ ਜਾਰੀ ਰਹੀ।
ਤਾਜ਼ਾ ਅੰਕੜਿਆਂ ਮੁਤਾਬਕ, ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ ਵਿੱਚੋਂ ਹੁਣ ਤੱਕ 145 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ‘ਆਪ’ ਨੇ 99 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ (Congress) ਨੂੰ 26, ਸ਼੍ਰੋਮਣੀ ਅਕਾਲੀ ਦਲ (SAD) ਨੂੰ 11, ਭਾਜਪਾ (BJP) ਨੂੰ 1 ਅਤੇ ਆਜ਼ਾਦ (Independent) ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ।
ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ ਕੁੱਲ 2838 ਸੀਟਾਂ ਵਿੱਚੋਂ 2341 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਵੀ ‘ਆਪ’ ਨੇ ਵੱਡੀ ਜਿੱਤ ਦਰਜ ਕਰਦੇ ਹੋਏ 1464 ਸੀਟਾਂ ਆਪਣੇ ਨਾਮ ਕੀਤੀਆਂ ਹਨ। ਉੱਥੇ ਹੀ, ਕਾਂਗਰਸ ਨੇ 409, ਅਕਾਲੀ ਦਲ ਨੇ 293, ਭਾਜਪਾ ਨੇ 32 ਅਤੇ ਆਜ਼ਾਦ ਉਮੀਦਵਾਰਾਂ ਨੇ 143 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
ਅੱਜ ਦੂਜੇ ਦਿਨ 12 ਵਜੇ ਤੱਕ ਅੱਪਡੇਟ….
ਜੇਤੂ ਉਮੀਦਵਾਰਾਂ ਦਾ ਵੇਰਵਾ…
ਜ਼ਿਲ੍ਹਾ ਪਰਿਸ਼ਦ ਕੁੱਲ ਸੀਟਾਂ – 347
AAP – 164
ਅਕਾਲੀ ਦਲ – 32
ਕਾਂਗਰਸ- 52
ਭਾਜਪਾ-4
ਆਜ਼ਾਦ – 9
ਬਲਾਕ ਸੰਮਤੀ ਕੋਲ ਸੀਟਾਂ – 2838
AAP – 1592
ਅਕਾਲੀ ਦਲ – 313
ਕਾਂਗਰਸ- 490
ਭਾਜਪਾ-69
ਅਜ਼ਾਦ – 168

