ਪੰਜਾਬ ‘ਚ ਸਕੂਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਜ਼ਖ਼ਮੀ
ਪੰਜਾਬ ‘ਚ ਸਕੂਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਕਈ ਬੱਚੇ ਜ਼ਖ਼ਮੀ
Punjab News, 18 Dec 2025
ਪੰਜਾਬ ਵਿੱਚ ਇੱਕ ਵਾਰ ਫਿਰ ਧੂੰਦ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਦਰਅਸਲ, ਮੋਹਾਲੀ ਦੇ ਖਰੜ-ਕੁਰਾਲੀ ਰੋਡ ਤੇ ਦੋ ਸਕੂਲੀ ਬੱਸਾਂ ਦੀ ਆਪਸੀ ਟੱਕਰ ਵਿੱਚ ਕਈ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਖਰੜ-ਕੁਰਾਲੀ ਹਾਈਵੇਅ ‘ਤੇ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇੱਕ ਬੱਸ ਦਿੱਲੀ ਪਬਲਿਕ ਸਕੂਲ ਦੀ ਸੀ ਅਤੇ ਦੂਜੀ ਸੇਂਟ ਐਜ਼ਰਾ ਸਕੂਲ, ਖਰੜ ਦੀ ਸੀ।
ਇਹ ਹਾਦਸਾ ਜਮੁਨਾ ਅਪਾਰਟਮੈਂਟਸ ਦੇ ਸਾਹਮਣੇ ਸਰਵਿਸ ਰੋਡ ‘ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦਕਿ ਦੂਜੀ ਗਲਤ ਦਿਸ਼ਾ ਤੋਂ ਕੁਰਾਲੀ ਵੱਲ ਜਾ ਰਹੀ ਸੀ।
ਇਸ ਹਾਦਸੇ ਵਿੱਚ ਦਿੱਲੀ ਪਬਲਿਕ ਸਕੂਲ ਦੀ ਬੱਸ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਕਈ ਬੱਚੇ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਭਾਰੀ ਧੁੰਦ ਸੀ।

