ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਦਾ ਸਾਲਾਨਾ ਸਮਾਗਮ ਕਰਵਾਇਆ
ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਦਾ ਸਾਲਾਨਾ ਸਮਾਗਮ ਕਰਵਾਇਆ
ਮੌੜ ਮੰਡੀ,18 ਦਸੰਬਰ (Media PBN)
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ (ਬਲਾਕ ਮੌੜ ) ਦਾ ਸਾਲਾਨਾ ਸਮਾਗਮ ਸਕੂਲ ਦੇ ਵਿਹੜੇ ਵਿੱਚ ਕਰਵਾਇਆ ਗਿਆ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਸੁਖਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸਵਾਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਦਾ ਸਾਲਾਨਾ ਸਮਾਗਮ “ਉਡਾਣ-2025” ਕਰਵਾਇਆ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਾਕ ਮੌੜ ਦੇ ਬੀ ਪੀ ਈ ਓ ਲਖਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਗਿੱਧੇ, ਭੰਗੜੇ, ਕੋਰੀਓਗ੍ਰਾਫੀ, ਯੋਗਾ ਅਤੇ ਸਕਿੱਟਾ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਬੀ ਪੀ ਈ ਓ ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਸਕੂਲ ਹਰ ਵਾਰ ਦੀ ਤਰਾਂ ਇਸਵਾਰ ਵੀ ਪੂਰੀ ਮਿਹਨਤ ਨਾਲ ਇਹ ਪ੍ਰੋਗਰਾਮ ਕਰਵਾ ਰਿਹਾ ਹੈ।
ਉਹਨਾਂ ਪਿੰਡ ਵਾਸੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਵਿੱਚ ਆਪਣੇ ਬੱਚੇ ਦਾਖਿਲ ਕਰਵਾਉਣ ਦੀ ਅਪੀਲ ਕੀਤੀ|ਇਸ ਮੌਕੇ ਬੱਚਿਆਂ ਦੇ ਮਾਪੇ, ਐੱਸ ਐੱਮ ਸੀ ਕਮੇਟੀ, ਪੰਚਾਇਤ ਦੇ ਨੁਮਾਇੰਦੇ ਸ਼ਾਮਿਲ ਹੋਏ। ਸਾਰਿਆਂ ਨੇ ਬੱਚਿਆਂ ਦੇ ਟੈਲੇੰਟ ਦੀ ਸਰਾਹਣਾ ਕੀਤੀ।
ਸੀ ਐਚ ਟੀ ਰਾਜਿੰਦਰਪਾਲ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹੋ ਜਿਹੇ ਪ੍ਰੋਗਰਾਮਾਂ ਦਾ ਹੋਣਾ ਲਾਜ਼ਮੀ ਹੈ|ਇਸੇ ਸਟੇਜ ਤੋਂ ਬੱਚੇ ਦੀਆਂ ਰੁਚੀਆਂ ਦੀ ਪਹਿਚਾਣ ਕਰਕੇ ਉਸਨੂੰ ਇੱਕ ਬੇਹਤਰ ਭਵਿੱਖ ਦਿੱਤਾ ਜਾ ਸਕਦਾ ਹੈ|ਇਸ ਮੌਕੇ ਸੀ ਐਚ ਟੀ ਜਗਜੀਤ ਸਿੰਘ, ਸੀ ਐਚ ਟੀ ਪਰਮਜੀਤ ਸਿੰਘ, ਸੀ ਐਚ ਟੀ ਨਵਦੀਪ ਸਿੰਘ ਅਤੇ ਬਲਾਕ ਰਿਸੋਰਸ ਕੋਆਰਡੀਨੈਂਟਰ ਅਮਨਦੀਪ ਝੱਬਰ ਨੇ ਵੀ ਸੰਬੋਧਨ ਕੀਤਾ।
ਅੰਤ ਵਿੱਚ ਮੁੱਖ ਅਧਿਆਪਕ ਸੁਖਪਾਲ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਦੇ ਮਨਦੀਪ ਸਿੰਘ, ਸਿਕੰਦਰ ਸਿੰਘ, ਸੰਦੀਪ ਕੁਮਾਰ,ਰਾਜਵਿੰਦਰ ਸਿੰਘ, ਮੈਡਮ ਬਿੰਨੀ, ਮੈਡਮ ਕੁਲਜੀਤ ਅਤੇ ਮੈਡਮ ਕਿਰਨ ਵੀ ਹਾਜ਼ਰ ਸਨ।

