ਪੈਨਸ਼ਨਰਜ਼ ਦਿਵਸ ਮੌਕੇ 80 ਸਾਲ ਦੇ ਪੈਨਸ਼ਨਰਾਂ ਦਾ ਕੀਤਾ ਸਨਮਾਨ! ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਾਰਨ ਰੋਸ ਦਾ ਵੀ ਕੀਤਾ ਗਿਆ ਪ੍ਰਗਟਾਵਾ
ਪੈਨਸ਼ਨਰਜ਼ ਦਿਵਸ ਮੌਕੇ 80 ਸਾਲ ਦੇ ਪੈਨਸ਼ਨਰਾਂ ਦਾ ਕੀਤਾ ਸਨਮਾਨ! ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਾਰਨ ਰੋਸ ਦਾ ਵੀ ਕੀਤਾ ਗਿਆ ਪ੍ਰਗਟਾਵਾ
ਐਸ.ਏ.ਐਸ ਨਗਰ 21 ਦਸੰਬਰ, 2025: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜਿਲਾ ਐਸ.ਏ.ਐਸ ਨਗਰ ਵੱਲੋਂ ਡਾ. ਅੰਬੇਦਕਰ ਵੈਲਫੇਅਰ ਮਿਸ਼ਨ, ਸੈਕਟਰ-69, ਮੋਹਾਲੀ ਵਿਖੇ ਪੈਨਸ਼ਨਰਾਂ ਵੱਲੋਂ 20 ਦਸੰਬਰ ਨੂੰ “ਪੈਨਸ਼ਨਰਜ਼ ਦਿਵਸ” ਮਨਾਇਆ ਗਿਆ, ਜਿਸ ਵਿੱਚ ਪੰਜਾਬ ਪੈਨਸ਼ਨਰਜ਼ ਮਨਿਸਟੀਰੀਅਲ ਯੂਨੀਅਨ ਦੇ ਸੂਬਾ ਪ੍ਰਧਾਨ ਸੁਸ਼ੀਲ ਕੁਮਾਰ (ਲੁਧਿਆਣਾ), ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਵਿੱਤ ਸਕੱਤਰ ਰਾਮ ਸਿੰਘ ਕਾਲੜਾ (ਮਾਛੀਵਾੜਾ), ਪੈਨਸ਼ਨਰਜ਼ ਮਹਾਸੰਘ ਲੁਧਿਆਣਾ ਯੂਨਿਟ ਦੇ ਪ੍ਰਧਾਨ ਪਵਿੱਤਰ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ, ਪੰਜਾਬ ਗੌਰਮਿੰਟ ਰਿਟਾਇਰਡ ਲੈਕਚਰਾਰ ਯੂਨੀਅਨ ਦੇ ਜਨਰਲ ਸਕੱਤਰ ਡਾ: ਗੁਰਜੰਟ ਸਿੰਘ, ਪੰਜਾਬ-ਯੂਟੀ ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ ਪਾਲ, ਵਰਗ ਚੇਤਨਾ ਦੇ ਸੰਪਾਦਕ ਯਸ ਪਾਲ ਤੇ ਮੁਲਾਜ਼ਮ ਲਹਿਰ ਦੇ ਉੱਘੇ ਲੀਡਰ ਤੋਂ ਇਲਾਵਾ ਮੋਹਾਲੀ ਜਿਲੇ ਦੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ।

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨ ਡਾ.ਐਨ.ਕੇ. ਕਲਸੀ ਅਤੇ ਸਕੱਤਰ ਜਨਰਲ ਕੁਲਦੀਪ ਸਿੰਘ ਜਾਂਗਲਾ ਵੱਲੋਂ ਦੱਸਿਆ ਗਿਆ ਕਿ ਪੈਨਸ਼ਨਰ ਦਿਵਸ ਸੇਵਾ, ਸਨਮਾਨ, ਯਾਦਗਾਰੀ ਤੇ ਆਤਮ-ਗੌਰਵ ਦਾ ਦਿਨ ਹੈ, ਇਸ ਲਈ ਇਸ ਦਿਨ ਡੀ.ਐਸ ਨਕਾਰਾ ਵਰਗੇ ਉਹਨਾਂ ਪੈਨਸ਼ਨਰਾਂ ਨੂੰ ਸਤਿਕਾਰ ਸਰੂਪ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਸੰਘਰਸ਼ ਸਦਕਾ ਹੀ ਅਸੀਂ ਪੈਨਸ਼ਨ ਦਾ ਫਲ ਖਾ ਰਹੇ ਹਾਂ। ਇਸ ਲਈ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 80 ਸਾਲ ਦੀ ਉਮਰ ਦੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਉਹਨਾਂ ਵੱਲੋਂ ਅੱਗੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਬਾਰ ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਮੀਟਿੰਗਾਂ ਨਾ ਕਰਨ ਅਤੇ ਪੈਨਸ਼ਨਰਾਂ ਦੀਆਂ ਸੰਵਿਧਾਨਿਕ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਖਤਿਆਰ ਕਰਨ ਕਰਕੇ ਸਮੂਹ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਵਿੱਚ ਵਿਆਪਕ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਇਹ ਪੈਨਸ਼ਨਰ ਦਿਵਸ ਰੋਸ ਦਿਵਸ ਵਜੋਂ ਵੀ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਹੱਕੀ ਤੇ ਸੰਵਿਧਾਨਿਕ ਮੰਗਾਂ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਕੇ ਤੁਰੰਤ ਹੱਲ ਕੀਤਾ ਜਾਵੇ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਮੰਗਾਂ ਵੱਲ ਗੌਰ ਨਾ ਕੀਤੀ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ।

ਇਸ ਮੌਕੇ ਪੈਨਸ਼ਨਰਾਂ ਦੀ ਸਿਹਤ ਸੰਭਾਲ ਵਜੋਂ ਲਿਵਾਸਾ ਹਸਪਤਾਲ, ਸੈਕਟਰ-71, ਮੋਹਾਲੀ ਦੇ ਮਾਹਿਰ ਡਾਕਟਰਾਂ ਸਰਵ ਡਾ: ਸੌਰਭ ਵਸ਼ਿਸ਼ਟ (ਆਰਥੀ), ਡਾ. ਮਹਿਲ (ਯੂਰੋਲੋਜੀ), ਡਾ: ਅਮਿਤਪਾਲ (ਜਨਰਲ ਮੈਡੀਸਨ) ਅਤੇ ਜੇਪੀ ਆਈ ਹਸਪਤਾਲ ਵੱਲੋਂ ਅੱਖਾਂ ਦੀ ਜਾਂਚ ਤੋਂ ਇਲਾਵਾ ਹੱਡੀਆਂ ਦੀ ਡੈਨਸਿਟੀ ਦੀ ਜਾਂਚ ਅਤੇ ਬਲੱਡ-ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਸੁੱਚਾ ਸਿੰਘ ਕਲੌੜ, ਭਗਤ ਰਾਮ ਰੰਗਾੜਾ, ਗੁਰਬਖਸ਼ ਸਿੰਘ, ਪ੍ਰੇਮ ਸਿੰਘ, ਰਜਿੰਦਰ ਪਾਲ ਸ਼ਰਮਾ, ਗੁਰਦੀਪ ਸਿੰਘ ਗੁਲਾਟੀ, ਭੁਪਿੰਦਰ ਸਿੰਘ ਬੱਲ, ਕ੍ਰਿਸ਼ਨ ਚੰਦ ਮੁਲਾਂਪੁਰ, ਸੰਤੋਖ ਸਿੰਘ, ਅਜੀਤ ਸਿੰਘ, ਨਿਰਮੈਲ ਸਿੰਘ, ਅਵਤਾਰ ਸਿੰਘ, ਰਣਯੋਧ ਸਿੰਘ, ਮਦਨਜੀਤ ਸਿੰਘ, ਪ੍ਰੇਮ ਚੰਦ ਸ਼ਰਮਾ, ਸੁਰਿੰਦਰ ਪਾਲ ਵਰਮਾ, ਰਾਜ ਕੁਮਾਰ ਹਾਜ਼ਰ ਸਨ। ਅੰਤ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਮੁਲਰਾਜ ਸ਼ਰਮਾ ਵੱਲੋਂ ਦੂਰ-ਦੁਰਾਡੇ ਤੋਂ ਆਏ ਹੋਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਸਮੂਹ ਪੈਨਸ਼ਨਰਾਂ ਵੱਲੋਂ ਦੁਪਹਿਰ ਦੇ ਖਾਣੇ ਦਾ ਆਨੰਦ ਲਿਆ ਗਿਆ। ਸਕੱਤਰ ਜਨਰਲ ਕੁਲਦੀਪ ਸਿੰਘ ਜਾਂਗਲਾ ਵੱਲੋਂ ਸਟੇਜ ਸੈਕਟਰੀ ਦੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ।

