Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਆਰੇਂਜ ਅਲਰਟ ਜਾਰੀ, ਪੜ੍ਹੋ ਪੂਰੀ ਖਬਰ
Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਆਰੇਂਜ ਅਲਰਟ ਜਾਰੀ, ਪੜ੍ਹੋ ਪੂਰੀ ਖਬਰ
ਚੰਡੀਗੜ੍ਹ, 24 ਦਸੰਬਰ 2025 (Media PBN)
ਪੰਜਾਬ ਸਮੇਤ ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਨੇ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਸੂਬੇ ਵਿੱਚ 26 ਦਸੰਬਰ ਤੱਕ ‘ਆਰੇਂਜ ਅਲਰਟ’ ਅਤੇ 29 ਦਸੰਬਰ ਤੱਕ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ, ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਸਵੇਰੇ ਅਤੇ ਰਾਤ ਦੇ ਸਮੇਂ ਸੁੱਕੀ ਠੰਢ (Dry Cold) ਲੋਕਾਂ ਨੂੰ ਪਰੇਸ਼ਾਨ ਕਰੇਗੀ।
ਮੌਸਮ ਮਾਹਿਰਾਂ ਅਨੁਸਾਰ, ਪੱਛਮੀ ਗੜਬੜੀ ਜੋ ਪਹਿਲਾਂ ਹਿਮਾਲੀਅਨ ਖੇਤਰਾਂ ਵਿੱਚ ਸਰਗਰਮ ਸੀ, ਹੁਣ ਜੰਮੂ-ਕਸ਼ਮੀਰ ਤੋਂ ਅੱਗੇ ਨਿਕਲ ਚੁੱਕੀ ਹੈ। ਇਸਦਾ ਮਤਲਬ ਹੈ ਕਿ ਕ੍ਰਿਸਮਸ ‘ਤੇ ਪਹਾੜਾਂ ਵਿੱਚ ਬਰਫਬਾਰੀ ਦੀ ਸੰਭਾਵਨਾ ਘੱਟ ਹੈ। ਹੁਣ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਚੱਲਣਗੀਆਂ, ਜਿਸ ਨਾਲ ਠਰਨ ਵਧੇਗੀ।
ਮੌਸਮ ਵਿਭਾਗ ਮੁਤਾਬਕ, 27 ਦਸੰਬਰ ਤੋਂ ਇੱਕ ਨਵੀਂ ਪਰ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਨਾਲ ਮੌਸਮ ਵਿੱਚ ਮਾਮੂਲੀ ਬਦਲਾਅ ਆ ਸਕਦਾ ਹੈ। ਹਾਲਾਂਕਿ ਅਗਲੇ 7 ਦਿਨਾਂ ਪੰਜਾਬ ਲਈ ਬੜੇ ਖਾਸ ਰਹਿਣ ਵਾਲੇ ਹਨ।
ਆਉਣ ਵਾਲੇ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਮੀਂਹ ਦੇ ਆਸਾਰ ਨਹੀਂ ਹਨ। ਅਗਲੇ 2 ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਿਸ ਤੋਂ ਬਾਅਦ ਤਾਪਮਾਨ ਸਥਿਰ ਰਹੇਗਾ। 25 ਤੋਂ 27 ਦਸੰਬਰ ਤੱਕ ਲਗਭਗ ਪੂਰੇ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਰਹੇਗੀ, ਇਸ ਲਈ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

