ਵੱਡੀ ਖ਼ਬਰ: ਭਗਵੰਤ ਮਾਨ ਦੇ ਸਾਬਕਾ OSD ਨੇ ਲੈਂਡ ਪੂਲਿੰਗ ਪਾਲਿਸੀ ਦਾ ਕੀਤਾ ਵਿਰੋਧ, ਕਿਹਾ- ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਈਨ ਨਹੀਂ ਮੰਨੀ
Punjab News: ਸੀਐੱਮ ਭਗਵੰਤ ਮਾਨ ਦੇ ਓਐਸਡੀ ਰਹੇ ਓਂਕਾਰ ਸਿੰਘ ਸਿੱਧੂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦਿਆਂ ਹੋਇਆ, ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ, ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਈਨ ਨਹੀਂ ਮੰਨੀ।

ਓਂਕਾਰ ਸਿੰਘ ਨੇ ਟਵੀਟ ਕਰਦਿਆਂ ਹੋਇਆ ਲਿਖਿਆ ਕਿ, ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਪਾਰਟੀ ਜਿਹੜੀ ਕਿ MSP ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਉਂਦੀ ਹੈ, ਉਹੀ ਆਮ ਆਦਮੀ ਪਾਰਟੀ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਦੀਆਂ ਨੀਤੀਆਂ ਘੜੀ ਬੈਠੀ ਹੈ। ਇਹ ਗੱਲ ਵੀ ਸਪਸ਼ਟ ਹੈ ਕਿ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਲਈ ਬਣਾਈ ਹੈ।
ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ ਦਿੱਲੀ ਦੀ ਈਨ ਨਹੀਂ ਮੰਨੀ ਅਤੇ ਨਾ ਹੀ ਹੁਣ ਮੰਨਣਗੇ। ਸੁਨਾਮ ਵਾਲੀ ਰੈਲੀ ਵਿੱਚ ਕੇਜਰੀਵਾਲ ਦੇ ਭਾਸ਼ਣ ਦੌਰਾਨ ਲੋਕਾਂ ਦਾ ਉੱਠ ਕੇ ਚਲੇ ਜਾਣਾ ਦਿੱਲੀ ਲੀਡਰਸ਼ਿਪ ਵਿਰੁੱਧ ਰੋਸ ਦੀ ਗਵਾਹੀ ਭਰਦਾ ਹੈ। ਮੈਂ ਪੰਜਾਬ ਲੈਂਡ ਪੂਲਿੰਗ ਪੌਲਿਸੀ 2025 ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦਾ ਹਾਂ। ਇਹ ਸਿਰਫ ਕਿਸਾਨਾਂ ਦੀ ਨਹੀਂ, ਸਾਰੇ ਪੰਜਾਬ ਦੀ ਲੜਾਈ ਹੈ।
ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਪਾਰਟੀ ਜਿਹੜੀ ਕਿ MSP ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਉਂਦੀ ਹੈ, ਉਹੀ ਆਮ ਆਦਮੀ ਪਾਰਟੀ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਦੀਆਂ ਨੀਤੀਆਂ ਘੜੀ ਬੈਠੀ ਹੈ । ਇਹ ਗੱਲ ਵੀ ਸਪਸ਼ਟ ਹੈ ਕਿ ਇਹ ਨੀਤੀ ਦਿੱਲੀ ਵਾਲਿਆਂ ਨੇ ਨਿੱਜੀ ਫਾਇਦਾ ਲੈਣ ਲਈ ਬਣਾਈ ਹੈ ।
ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਵੀ…— Onkar Singh Sidhu (@onkarsidhu) August 4, 2025

