ਵੱਡੀ ਖ਼ਬਰ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 26 ਦਸੰਬਰ 2025 (Media PBN):
ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਤੋਂ ਅੱਜ ਫਿਰ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ। ਦਰਅਸਲ, ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਨੁੰ ਬੰਬ ਨਾਲ ਉਡਾਉਣ ਦੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ।
ਇਸ ਬਾਰੇ ਪੁਲਿਸ ਨੂੰ ਸਿੱਧਾ ਈਮੇਲ ਪ੍ਰਾਪਤ ਹੋਈ ਹੈ। ਹਾਲਾਂਕਿ ਈਮੇਲ ਭੇਜਣ ਵਾਲਾ ਕੌਣ ਹੈ ਅਤੇ ਉਸਨੇ ਕਿਉਂ ਇਹ ਈਮੇਲ ਭੇਜੀ ਇਸ ਬਾਰੇ ਪੁਲਿਸ ਪੂਰੀ ਜਾਂਚ ਕਰ ਰਹੀ ਹੈ। ਜਦੋਂਕਿ ਇਸ ਈਮੇਲ ਦੇ ਮਿਲਦੇ ਹੀ ਅਦਾਲਤ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕ ਤੁਰੰਤ ਅਦਾਲਤ ਤੋਂ ਬਾਹਰ ਆ ਗਏ।
ਉੱਥੇ ਹੀ ਹਰਕਤ ਵਿੱਚ ਆਈ ਪੁਲਿਸ ਨੇ ਤੁਰੰਤ ਮੌਕੇ ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਅਤੇ ਤਲਾਸ਼ੀ ਮੁਹਿੰਮ ਸ਼ੁਰੁ ਕੀਤੀ, ਪਰ ਤਲਾਸ਼ੀ ਦੌਰਾਨ ਕੁੱਝ ਵੀ ਸ਼ੱਕੀ ਸਮਾਨ ਅਦਾਲਤ ਵਿਚੋਂ ਨਹੀਂ ਮਿਲਿਆ।
ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਤਾਂ, ਉਨ੍ਹਾਂ ਵੱਲੋਂ ਅਦਾਲਤ ਨਾਲ ਜੁੜੀਆਂ ਤਿੰਨੋਂ ਬਿਲਡਿੰਗਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਅਤੇ ਪੂਰੀ ਘੇਰਾਬੰਦੀ ਕਰਕੇ ਚੈਕਿੰਗ ਕੀਤੀ, ਪਰ ਅਦਾਲਤ ਵਿੱਚੋਂ ਕੁੱਝ ਨਹੀਂ ਮਿਲਿਆ।
ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਧਮਕੀ ਭਰੀਆਂ ਈਮੇਲ ਸਕੂਲਾਂ, ਕਾਲਜਾਂ ਅਤੇ ਕੋਰਟ ਕੰਪਲੈਕਸ ਨੂੰ ਉਡਾਉਣ ਬਾਰੇ ਆ ਚੁੱਕੀਆਂ ਹਨ, ਪਰ ਇਹ ਜਾਂਚ ਦੌਰਾਨ ਈਮੇਲ ਫਰਜ਼ੀ ਨਿਕਲਦੀਆਂ ਹਨ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਪਛਾਤੇ ਬੰਦਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਦੋਂਕਿ ਮਾਮਲੇ ਦੀ ਸਾਰੀ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ ਹੈ, ਹੁਣ ਸਾਈਬਰ ਸੈੱਲ ਉਕਤ ਈਮੇਲ ਆਈਡੀ ਦੀ ਜਾਂਚ ਕਰੇਗਾ ਤਾਂ, ਜੋ ਈਮੇਲ ਭੇਜਣ ਵਾਲੇ ਦਾ ਪਤਾ ਲੱਗ ਸਕੇ ਅਤੇ ਉਸਨੂੰ ਕਾਬੂ ਕੀਤਾ ਜਾ ਸਕੇ।

