All Latest NewsGeneralNews FlashPunjab News

ਈਟੀਟੀ 2364 ਅਧਿਆਪਕ ਯੂਨੀਅਨ ਵੱਲੋਂ ਚੰਡੀਗੜ੍ਹ ‘ਚ ਅਹਿਮ ਮੀਟਿੰਗ, ਸਰਕਾਰ ਖਿਲਾਫ਼ ਸੰਘਰਸ਼ ਨੂੰ ਲੈ ਕੇ ਲਏ ਕਈ ਵੱਡੇ ਫੈਸਲੇ

 

ਜੇਕਰ 9 ਅਗਸਤ ਤੱਕ ਸਰਕਾਰ ਚੁਣੇ ਗਏ ਈਟੀਟੀ 2364 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੀ ਤਾਂ ਵਿੱਢੇ ਜਾਣਗੇ ਤਿੱਖੇ ਸੰਘਰਸ਼

ਪੰਜਾਬ ਨੈੱਟਵਰਕ, ਚੰਡੀਗੜ੍ਹ-

ਈਟੀਟੀ 2364 ਭਰਤੀ ਦੀ ਜੁਆਇਨਿੰਗ ਨੂੰ ਲੈ ਕੇ ਈਟੀਟੀ 2364 ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਏ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੇਕਰ ਸਰਕਾਰ 2364 ਭਰਤੀ ਵਿੱਚ ਚੁਣੇ ਗਏ ਉਮੀਦਵਾਰਾਂ ਦੇ ਨਿਯੁਕਤੀ ਪੱਤਰ ਜਾਰੀ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਆਉਣ ਵਾਲੀ 9 ਅਗਸਤ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।

ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੀ ਖੁਸ਼ੀ ‘ਚ ਕੀਤੇ ਜਾਣ ਵਾਲੇ ਸਾਰੇ ਪੋ੍ਗਰਾਮ ਭੰਗ ਕੀਤੇ ਜਾਣਗੇ ਤੇ ਸਰਕਾਰ ਦਾ ਭੰਡੀ ਪ੍ਚਾਰ ਕੀਤਾ ਜਾਵੇਗਾ।

ਇਸ ਮੌਕੇ ਕਮੇਟੀ ਆਗੂ ਮਨਪ੍ਰੀਤ ਸਿੰਘ ਮਾਨਸਾ, ਹਰਜੀਤ ਸਿੰਘ ਬੁਢਲਾਡਾ, ਗੁਰਸੇਵ ਸਿੰਘ ਸੰਗਰੂਰ, ਗੁਰਸੰਗਤ ਸਿੰਘ ਬੁਢਲਾਡਾ, ਗੁਰਜੀਵਨ ਸਿੰਘ ਮਾਨਸਾ, ਜਸਵਿੰਦਰ ਸਿੰਘ ਮਾਛੀਵਾੜਾ , ਵਰਿੰਦਰ ਸਿੰਘ ਸਰਹਿੰਦ, ਅਮ੍ਰਿਤਪਾਲ ਸਿੰਘ ਮੀਮਸਾ, ਕਿਰਨਦੀਪ ਕੌਰ ਨਾਭਾ ਹਾਜ਼ਰ ਸਨ।

 

Leave a Reply

Your email address will not be published. Required fields are marked *