Punjab News: 3 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਐੱਸ.ਐੱਸ.ਪੀ!
Punjab News: 3 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਐੱਸ.ਐੱਸ.ਪੀ!
ਚੰਡੀਗੜ੍ਹ, 11 ਜਨਵਰੀ 2026:
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ, ਸੂਬੇ ਵਿੱਚ 22 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਫੇਰਬਦਲ ਵਿੱਚ ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀ. ਬਦਲੇ ਗਏ ਹਨ ਅਤੇ ਕੁਝ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਹੋਈਆਂ SSP ਦੀਆਂ ਨਿਯੁਕਤੀਆਂ
ਬਠਿੰਡਾ: ਜਯੋਤੀ ਯਾਦਵ (IPS 2019), ਜੋ ਕਿ ਪਹਿਲਾਂ ਐਸ.ਐਸ.ਪੀ. ਖੰਨਾ ਵਜੋਂ ਸੇਵਾ ਨਿਭਾਅ ਰਹੇ ਸਨ, ਨੂੰ ਹੁਣ ਬਠਿੰਡਾ ਦਾ ਨਵਾਂ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਉਹ ਅਮਨੀਤ ਕੋਂਡਲ ਦੀ ਜਗ੍ਹਾ ਲੈਣਗੇ।
ਰੂਪਨਗਰ: ਮਨਿੰਦਰ ਸਿੰਘ (IPS 2019) ਨੂੰ ਰੂਪਨਗਰ ਦਾ ਨਵਾਂ ਐਸ.ਐਸ.ਪੀ. ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਗੁਲਨੀਤ ਸਿੰਘ ਖੁਰਾਣਾ ਦੀ ਜਗ੍ਹਾ ਲਗਾਇਆ ਗਿਆ ਹੈ, ਜਿਨ੍ਹਾਂ ਨੂੰ ਤਰੱਕੀ ਦੇ ਕੇ ਡੀ.ਆਈ.ਜੀ. ਬਣਾਇਆ ਗਿਆ ਹੈ।
ਖੰਨਾ: ਦਰਪਣ ਆਹਲੂਵਾਲੀਆ (IPS 2020), ਜੋ ਪਹਿਲਾਂ ਡੀ.ਜੀ.ਪੀ. ਪੰਜਾਬ ਦੇ ਸਟਾਫ ਅਫਸਰ ਵਜੋਂ ਤਾਇਨਾਤ ਸਨ, ਨੂੰ ਹੁਣ ਐਸ.ਐਸ.ਪੀ. ਖੰਨਾ ਲਗਾਇਆ ਗਿਆ ਹੈ।
ਤਰੱਕੀ ਮਿਲਣ ਤੋਂ ਬਾਅਦ ਨਵੀਆਂ ਨਿਯੁਕਤੀਆਂ
ਬਠਿੰਡਾ ਦੇ ਐਸ.ਐਸ.ਪੀ. ਅਮਨੀਤ ਕੋਂਡਲ ਨੂੰ ਡੀ.ਆਈ.ਜੀ. (DIG) ਦੇ ਅਹੁਦੇ ‘ਤੇ ਪਦਉੱਨਤ ਕਰਕੇ ਡੀ.ਆਈ.ਜੀ. ਪਰਸੋਨਲ, ਪੰਜਾਬ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਡੀ.ਆਈ.ਜੀ. ਸੋਸ਼ਲ ਮੀਡੀਆ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਰੂਪਨਗਰ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੂੰ ਤਰੱਕੀ ਦੇ ਕੇ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।

