ਰਮਦਾਸ ਖੇਤਰ ਦੇ 27 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰੋਟਰੀ ਕਲੱਬ ਆਸਥਾ ਨੇ ਵੰਡੇ ਚੈੱਕ
ਰੋਟਰੀ ਕਲੱਬ ਆਸਥਾ ਨੇ ਰਮਦਾਸ ਖੇਤਰ ਦੇ 27 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਚੈੱਕ ਵੰਡੇ
ਅੰਮ੍ਰਿਤਸਰ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਰੋਟਰੀ ਡਿਸਟ੍ਰਿਕਟ 3070 ਦੇ ਗਵਰਨਰ ਸ੍ਰੀ ਰੋਹਿਤ ਉਬਰਾਏ ਜੀ ਦੁਆਰਾ ਆਰੰਭੇ ਗਏ ਮਿਸ਼ਨ ਹੜ ਪੀੜਤਾਂ ਦੀ ਸਹਾਇਤਾ ਵਿੱਚ ਟੀਮ ਹਮ ਨੂੰ ਲੋੜਵੰਦਾਂ ਦੀ ਮਦਦ ਕਰਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਰਮਦਾਸ ਵਿਚ ਪਿਛਲੇ ਸਾਲ ਆਏ ਹੜ੍ਹਾਂ ਤੋਂ ਪ੍ਰਭਾਵਿਤ 27 ਪਰਿਵਾਰਾਂ ਨੂੰ 10-10 ਹਜਾਰ ਰੁਪਏ ਦੇ ਚੈੱਕ ਵੰਡੇ। ਕ
ਲੱਬ ਦੀ ਟੀਮ ਨੇ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਰਮਦਾਸ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਆਪਣੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਈ। ਕਲੱਬ ਪ੍ਰਧਾਨ ਅਸ਼ੋਕ ਸ਼ਰਮਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਅਤੇ ਅਸਿਸਟੈਂਟ ਗਵਰਨਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਅੱਜ ਹੜ੍ਹ ਪ੍ਰਭਾਵਿਤ ਰਮਦਾਸ ਖੇਤਰ ਦੇ ਕਸਬਾ ਰਮਦਾਸ, ਸ਼ਹਿਜ਼ਾਦਾ ਅਤੇ ਗੱਗੋਮਾਹਲ ਸਮੇਤ ਅੱਧੀ ਦਰਜਨ ਪਿੰਡਾਂ ਦੇ 27 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 10-10 ਹਜਾਰ ਰੁਪਏ ਦੇ ਚੈੱਕ ਵੰਡੇ ਗਏ। ਰੋਟਰੀ ਕਲੱਬ ਦੇ ਅਧਿਕਾਰੀ ਅਤੇ ਹੋਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਚੈੱਕ ਸੌਂਪਦੇ ਗਏ ਹਨ। ਕਲੱਬ ਦਾ ਟੀਚਾ ਉਨ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ ਹੈ।
ਇਸ ਤੋਂ ਪਹਿਲਾਂ ਸਤੰਬਰ 2025 ਵਿਚ ਕਲੱਬ ਨੇ 30 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ 10-10 ਹਜਾਰ ਰੁਪਏ ਦੇ ਚੈੱਕ ਵੰਡੇ ਸਨ। ਉਨ੍ਹਾਂ ਦੱਸਿਆ ਕਿ ਇਹ ਫੰਡ ਕਲੱਬ ਦੇ ਮੈਂਬਰਾਂ ਜਤਿੰਦਰ ਸਿੰਘ ਪੱਪੂ, ਅਸ਼ੋਕ ਸ਼ਰਮਾ, ਐਚ ਐਸ ਜੋਗੀ, ਸਰਬਜੀਤ ਸਿੰਘ, ਪਰਮਜੀਤ ਸਿੰਘ,ਮਨਮੋਹਨ ਸਿੰਘ, ਅਸ਼ਵਨੀ ਅਵਸਥੀ,ਡਾ. ਗਗਨਦੀਪ ਸਿੰਘ, ਕੇਐਸ ਚੱਠਾ, ਹਰਦੇਸ਼ ਦਵੇਸਰ , ਅਮਨ ਸ਼ਰਮਾ, ਬਲਦੇਵ ਮੰਨਣ, ਰਕੇਸ਼ ਸ਼ਰਮਾ, ਅਤੇ ਵਰਿੰਦਰ ਅਰੋੜਾ , ਸਤੀਸ਼ ਸ਼ਰਮਾ ਸਮੇਤ ਹੋਰ ਮੈਂਬਰਾਂ ਦੀ ਮਦਦ ਨਾਲ ਇਕੱਠੇ ਕੀਤੇ ਗਏ ਸਨ।
ਬ੍ਰਿਗੇਡੀਅਰ ਗਿਆਨ ਸਿੰਘ ਸੰਧੂ ਅਤੇ ਉਨ੍ਹਾਂ ਦੇ ਭਰਾ ਸੇਵਾਮੁਕਤ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਨੇ ਵੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਕਲੱਬ ਦੇ ਯਤਨਾਂ ਵਿਚ ਵੱਡਾ ਵਿੱਤੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਸਭ ਤੋਂ ਮਹੱਤਵਪੂਰਨ ਸਹਾਇਤਾ ਰਮਦਾਸ ਖੇਤਰ ਦੇ ਸੁਧਾਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਬਲਦੇਵ ਸਿੰਘ ਤੋਂ ਮਿਲੀ।
ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਸੀ, ਜਿਸ ਕਾਰਨ ਉਨ੍ਹਾਂ ਨੇ ਸਮਾਜਿਕ ਜ਼ਿੰਮੇਵਾਰੀ ਵਜੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਅੰਦੇਸ਼ ਭੱਲਾ, ਰਾਕੇਸ਼ ਸ਼ਰਮਾ, ਵਰਿੰਦਰ ਅਰੋੜਾ, ਵਿਨੋਦ ਕਪੂਰ, ਮਨਿੰਦਰ ਸਿੰਘ ਸਿਮਰਨ ਅਤੇ ਯੋਗੇਸ਼ਵਰ ਸਿੰਘ ਲਿਖਾਰੀ, ਰਾਜ ਕੁਮਾਰ, ਵੀ ਮੌਜੂਦ ਸਨ।

