Punjab News: ਅਸ਼ਲੀਲ ਵੀਡੀਓ ਵਾਇਰਲ ਕਰਨ ਧਮਕੀ ਦੇ ਕੇ ਮਹਿਲਾ ਨਾਲ ਬਲਾਤਕਾਰ, FIR ਦਰਜ

All Latest NewsNews FlashPunjab News

 

Punjab News: ਅਸ਼ਲੀਲ ਵੀਡੀਓ ਵਾਇਰਲ ਕਰਨ ਧਮਕੀ ਦੇ ਕੇ ਮਹਿਲਾ ਨਾਲ ਬਲਾਤਕਾਰ, FIR ਦਰਜ

Punjab News, 19 ਜਨਵਰੀ 2026

ਇੱਕ ਮਹਿਲਾ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਲੋਕਾਂ ਦੇ ਵਿਰੁੱਧ ਲੁਧਿਆਣਾ ਦੇ ਹੁਣ ਸਲੇਮ ਟਾਬਰੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਔਰਤ ਨੇ ਦੱਸਿਆ ਕਿ ਤਿੰਨ ਵਿਅਕਤੀ ਜੋ ਕਿ ਉਸਨੂੰ ਪਹਿਲਾਂ ਹੀ ਜਾਣਦੇ ਸਨ ਨੇ ਆਪਸ ਵਿੱਚ ਰਲ ਕੇ ਪਹਿਲਾਂ ਤਾਂ ਉਸਦੀਆਂ ਨਿੱਜੀ ਵੀਡੀਓ ਬਣਾਈਆਂ ਅਤੇ ਕੁਝ ਤਸਵੀਰਾਂ ਵੀ ਲਈਆਂ, ਬਾਅਦ ਵਿੱਚ ਇਹਨਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ।

ਔਰਤ ਨੇ ਦੱਸਿਆ ਕਿ ਉਸ ਨੇ ਉਕਤ ਵਿਅਕਤੀਆਂ ਸਾਹਮਣੇ ਹੱਥ ਪੈਰ ਜੋੜੇ, ਪਰ ਉਹ ਨਾ ਮੰਨੇ, ਉਹਨਾਂ ਨੇ ਵਿਆਹ ਦਾ ਲਾਲਚ ਦੇ ਕੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਔਰਤ ਦਾ ਕਹਿਣਾ ਸੀ ਕਿ ਦੋਸ਼ੀਆਂ ਨੇ ਕਾਫੀ ਸਮੇਂ ਤੱਕ ਉਸ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਅਤੇ ਧਮਕੀਆਂ ਦਿੰਦੇ ਰਹੇ, ਜਿਸ ਕਾਰਨ ਸਮਾਜਿਕ ਬਦਨਾਮੀ ਤੋਂ ਡਰਦੇ ਮਾਰੇ ਉਸ ਨੇ ਚੁੱਪੀ ਵੱਟੀ ਰੱਖੀ।

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਦੇਵ ਸਿੰਘ ਮੁਤਾਬਕ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆਂ ਸਰਫਰਾਜ ਖਾਨ, ਫੁੱਲ ਜਹਾਂ ਅਤੇ ਸ਼ਾਇਰਾ ਦੇ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

Media PBN Staff

Media PBN Staff