ਵੱਡੀ ਖ਼ਬਰ: ਪੰਜਾਬ ਦੀ ਇਸ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ! AAP ਦਾ ਪੱਲੜਾ ਭਾਰੀ
ਵੱਡੀ ਖ਼ਬਰ: ਪੰਜਾਬ ਦੀ ਇਸ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ! ਆਪ ਦਾ ਪੱਲੜਾ ਭਾਰੀ
ਮੀਡੀਆ ਪੀਬੀਐਨ
ਚੰਡੀਗੜ੍ਹ, 19 ਜਨਵਰੀ 2026- ਪੰਜਾਬ ਦੀ ਮੋਗਾ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਮੇਅਰ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਹੀ ਪੱਲੜਾ ਭਾਰੀ ਨਜ਼ਰ ਆਇਆ ਹੈ।
ਮੋਗਾ ਨਗਰ ਨਿਗਮ ਦਾ ਪ੍ਰਵੀਨ ਕੁਮਾਰ ਸ਼ਰਮਾ ਨੂੰ ਮੇਅਰ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਕਰੀਬ 31 ਕੌਂਸਲਰਾਂ ਨੇ ਸ਼ਰਮਾ ਦੇ ਹੱਕ ਵਿੱਚ ਵੋਟ ਦਾ ਇਸਤੇਮਾਲ ਕੀਤਾ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਸਾਲ ਨਵੰਬਰ ਤੋਂ ਹੀ ਮੋਗਾ ਮੇਅਰ ਦਾ ਅਹੁਦਾ ਖ਼ਾਲੀ ਸੀ। ਕਿਉਂਕਿ ਪਹਿਲੇ ਮੇਅਰ ਨੂੰ ਆਪ ਸਰਕਾਰ ਨੇ ਕਥਿਤ ਤੌਰ ਤੇ ਕੁੱਝ ਦੋਸ਼ ਲਗਾ ਕੇ ਹਟਾ ਦਿੱਤਾ ਸੀ।

