ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਲਿਆ ਅਹਿਮ ਫ਼ੈਸਲਾ! ਓਪਨ ਸਕੂਲਾਂ ‘ਚ ਦਾਖ਼ਲਿਆਂ ਲਈ ਨਵੀਂ ਐਕਰੀਡੀਟੇਸ਼ਨ ਦਾ ਸ਼ਡਿਊਲ ਜਾਰੀ

All Latest NewsNews FlashPunjab NewsTop BreakingTOP STORIES

 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਲਿਆ ਅਹਿਮ ਫ਼ੈਸਲਾ! ਓਪਨ ਸਕੂਲਾਂ ‘ਚ ਦਾਖ਼ਲਿਆਂ ਲਈ ਨਵੀਂ ਐਕਰੀਡੀਟੇਸ਼ਨ ਦਾ ਸ਼ਡਿਊਲ ਜਾਰੀ

ਐੱਸ.ਏ.ਐੱਸ ਨਗਰ 19 ਜਨਵਰੀ 2026-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026-27 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆ ਲਈ ਸਰਕਾਰੀ ਗੈਰ ਸਰਕਾਰੀ, ਆਦਰਸ਼ ਸਕੂਲ ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸਨ ਦੇਣ/ਰੀਨੀਉ ਕਰਨ ਲਈ ਆਨ-ਲਾਈਨ ਫਾਰਮ ਭਰਨ ਲਈ ਨਿਰਧਾਰਤ ਸਡਿਊਲ ਅਨੁਸਾਰ ਬਿਨਾ ਲੇਟ ਫੀਸ ਮਿਤੀ  30-04-2026  ਤੱਕ ਅਤੇ ਜੁਰਮਾਨਾ ਫੀਸ 6700/- ਰੁ: ਨਾਲ ਮਿਤੀ 31-08-2026 ਤੱਕ ਹੈ।

ਨਵੀਂ ਐਕਰੀਡਿਏਸ਼ਨ ਫੀਸ ਮੈਟ੍ਰਿਕ ਲਈ 3650/-ਰੁ: ਰੀਨੀਊਅਲ ਫੀਸ 1820/-ਰੁ: ਅਤੇ ਸੀਨੀਅਰ ਸੈਕੰਡਰੀ ਲਈ 4850/- ਰੁ: ਪਤੀ ਗਰੁੱਪ ਰੀਨੀਅਲ ਫੀਸ 1820/-ਰੁ: ਪ੍ਰਤੀ ਗਰੁੱਪ ਹੈ। ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸਨ ਫੀਸ ਤੋਂ ਛੋਟ ਦਿੱਤੀ ਗਈ ਹੈ।

ਐਕਰੀਡਿਟੇਸ਼ਨ ਕਰਨ ਲਈ ਆਨ ਲਾਈਨ ਫਾਰਮ ਸਕੂਲਾਂ ਦੀ Login ID ਤੇ ਓਪਨ ਸਕੂਲ ਪੋਰਟਲ ਤੇ ਉਪਲੱਬਧ ਹੈ। ਅਧਿਐਨ ਕੇਂਦਰਾ ਵੱਲੋਂ ਐਕਰੀਡਿਟੇਸ਼ਨ ਆਨ ਲਾਈਨ ਅਪਲਾਈ ਕਰਨ ਉਪਰੰਤ ਫਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐੱਸ ਨਗਰ (ਮੋਹਾਲੀ) ਦੇ ਨਾ ਤੇ ਭੇਜੀ ਜਾਵੇ।

 

Media PBN Staff

Media PBN Staff