ਸਿੱਖਿਆ ਵਿਭਾਗ ਦਾ ਈ-ਪੰਜਾਬ ਪੋਰਟਲ ਦੀ ਨਾਕਾਮੀ ਕਾਰਨ ਅਧਿਆਪਕ ਭਾਰੀ ਪ੍ਰੇਸ਼ਾਨੀ ਦਾ ਸ਼ਿਕਾਰ

All Latest NewsNews FlashPunjab NewsTop BreakingTOP STORIES

 

ਸਿੱਖਿਆ ਵਿਭਾਗ ਦਾ ਈ-ਪੰਜਾਬ ਪੋਰਟਲ ਦੀ ਨਾਕਾਮੀ ਕਾਰਨ ਅਧਿਆਪਕ ਭਾਰੀ ਪ੍ਰੇਸ਼ਾਨੀ ਦਾ ਸ਼ਿਕਾਰ

ਸਰਕਾਰ ਵਿਸ਼ੇਸ਼ ਮੌਕੇ ਦੀ ਮਿਆਦ ਤੁਰੰਤ ਵਧਾਏ ਤੇ ਈ-ਪੰਜਾਬ ਪੋਰਟਲ ਨੂੰ ਸੁਚਾਰੂ ਬਣਾਏ – ਡੀਟੀਐੱਫ ਫ਼ਿਰੋਜ਼ਪੁਰ

ਫ਼ਿਰੋਜ਼ਪੁਰ 21 ਜਨਵਰੀ 2026 –

ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਛੋਟ ਦੇ ਤਹਿਤ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਇੱਕ ਮਹੱਤਵਪੂਰਨ ਮੌਕਾ ਦਿੱਤਾ ਗਿਆ ਸੀ, ਪਰ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਦੀ ਲਗਾਤਾਰ ਨਾਕਾਮੀ ਕਾਰਨ ਇਹ ਵਿਸ਼ੇਸ਼ ਛੋਟ ਅਧਿਆਪਕਾਂ ਲਈ ਸਹੂਲਤ ਦੀ ਥਾਂ ਸਿਰਦਰਦ ਬਣ ਕੇ ਰਹਿ ਗਈ ਹੈ। ਵਿਸ਼ੇਸ਼ ਛੋਟ ਹੇਠ ਆਉਣ ਵਾਲੇ ਅਧਿਆਪਕ, ਜੋ ਪਹਿਲਾਂ ਹੀ ਵੱਖ-ਵੱਖ ਨਿੱਜੀ, ਸਿਹਤ ਸੰਬੰਧੀ ਜਾਂ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਅੱਜ ਭਾਰੀ ਮਾਨਸਿਕ ਤਣਾਅ ਦਾ ਸ਼ਿਕਾਰ ਹਨ।

ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਮਲਕੀਤ ਸਿੰਘ ਹਰਾਜ ਅਤੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਦੋਂ ਵੀ ਅਧਿਆਪਕ ਬਦਲੀ ਲਈ ਅਰਜ਼ੀ ਭਰਨ ਵਾਸਤੇ ਈ-ਪੰਜਾਬ ਪੋਰਟਲ ਖੋਲ੍ਹਦੇ ਹਨ ਤਾਂ ਪੋਰਟਲ ਜਾਂ ਤਾਂ ਖੁੱਲਦਾ ਹੀ ਨਹੀਂ ਜਾਂ ਫਿਰ ਅੱਧ ਵਿਚਕਾਰ ਅਟਕ ਜਾਂਦਾ ਹੈ। ਇਸ ਤਕਨੀਕੀ ਖਾਮੀ ਕਾਰਨ ਸੈਂਕੜੇ ਅਧਿਆਪਕ ਸਰਕਾਰ ਵੱਲੋਂ ਦਿੱਤੀ ਗਈ ਵਿਸ਼ੇਸ਼ ਛੋਟ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ।

ਆਗੂਆਂ ਨੇ ਦੱਸਿਆ ਕਿ ਇਸ ਗੰਭੀਰ ਸਮੱਸਿਆ ਬਾਰੇ ਵਿਭਾਗ ਵਲੋਂ ਬਾਅਦ ਇੱਕ ਵਾਰ ਮਿਆਦ ਵੀ ਵਧਾਈ ਗਈ, ਪਰ ਹੈਰਾਨੀਜਨਕ ਗੱਲ ਇਹ ਹੈ ਕਿ ਅੱਜ ਆਖਰੀ ਦਿਨ ਹੋਣ ਦੇ ਬਾਵਜੂਦ ਵੀ ਈ-ਪੰਜਾਬ ਪੋਰਟਲ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਇਸ ਨਾਲ ਅਧਿਆਪਕਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ।

ਡੀਟੀਐੱਫ ਫ਼ਿਰੋਜ਼ਪੁਰ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਵਿਸ਼ੇਸ਼ ਛੋਟ ਹੇਠ ਬਦਲੀਆਂ ਦੀ ਮਿਆਦ ਤੁਰੰਤ ਵਧਾਈ ਜਾਵੇ ਅਤੇ ਈ-ਪੰਜਾਬ ਪੋਰਟਲ ਨੂੰ ਪੂਰੀ ਤਰ੍ਹਾਂ ਸੁਚਾਰੂ ਕਰਕੇ ਅਧਿਆਪਕਾਂ ਨੂੰ ਨਿਆਂ ਦਿੱਤਾ ਜਾਵੇ।

ਇਸ ਮੌਕੇ ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ,ਰਾਜ ਕੁਮਾਰ ਮਹਿਰੋਕ ,ਅਮਿਤ ਕੰਬੋਜ਼,ਹੀਰਾ ਸਿੰਘ ਤੂਤ,ਮਨੋਜ ਕੁਮਾਰ,ਸਵਰਨ ਸਿੰਘ,ਨਰਿੰਦਰ ਜੰਮੂ, ਰਾਮ ਕੁਮਾਰ ,ਹਰਜਿੰਦਰ ਜਨੇਰ,ਵਿਕਰਮ ਜੀਤ,ਅਨਿਲ ਧਵਨ ,ਗਗਨ ਮਿੱਤਲ ,ਸੰਦੀਪ ਕੁਮਾਰ ,ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਅਰਵਿੰਦ ਗਰਗ,ਇੰਦਰ ਸਿੰਘ ਸੰਧੂ,ਵਰਿੰਦਰਪਾਲ ਸਿੰਘ,ਕਿਰਪਾਲ ਸਿੰਘ ,ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ।

Media PBN Staff

Media PBN Staff