ਭਾਜਪਾ ‘ਚ ਸ਼ਾਮਲ ਹੋਏ ਚਰਨਜੀਤ ਬਰਾੜ ਦਾ ਵੱਡਾ ਬਿਆਨ, ਕਿਹਾ- ਡਬਲ ਇੰਜਨ ਸਰਕਾਰ….
ਭਾਜਪਾ ‘ਚ ਸ਼ਾਮਲ ਹੋਏ ਚਰਨਜੀਤ ਬਰਾੜ ਦਾ ਵੱਡਾ ਬਿਆਨ, ਕਿਹਾ- ਡਬਲ ਇੰਜਨ ਸਰਕਾਰ….
ਬਰਾੜ ਨੇ ਕਿਹਾ- ਕੇਂਦਰ ਦੀ BJP ਸਰਕਾਰ ਦੀਆਂ ਯੋਜਨਾਵਾਂ ਰਾਹੀਂ ਹੀ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਅੱਗੇ ਲਿਆਂਦਾ ਜਾ ਸਕਦਾ ਹੈ..
ਚੰਡੀਗੜ੍ਹ
ਭਾਜਪਾ (BJP) ਵਿੱਚ ਸ਼ਾਮਲ ਹੋਏ ਚਰਨਜੀਤ ਸਿੰਘ ਬਰਾੜ ਨੇ ਰਾਜਪੁਰਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਬਲ ਇੰਜਨ ਦੀ ਭਾਜਪਾ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਵਿੱਚ ਬੇਰੁਜ਼ਗਾਰੀ ਅਤੇ ਗੈਂਗਸਟਰਵਾਦ ਲਗਾਤਾਰ ਵਧ ਰਿਹਾ ਹੈ, ਜਦਕਿ ਪੰਜਾਬ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਦਾ ਜਾ ਰਿਹਾ ਹੈ।
Zee News ਦੀ ਰਿਪੋਰਟ ਅਨੁਸਾਰ, ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦੀ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਹੀ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਅੱਗੇ ਲਿਆਂਦਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਨੂੰ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਹੈ, ਜੋ ਸਿਰਫ ਡਬਲ ਇੰਜਨ ਸਰਕਾਰ ਦੇ ਮਾਡਲ ਨਾਲ ਹੀ ਸੰਭਵ ਹੈ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਤਿਆਗ ਪੱਤਰ ਦੇ ਕੇ ਭਾਜਪਾ (BJP) ਵਿੱਚ ਸ਼ਾਮਿਲ ਹੋਏ ਚਰਨਜੀਤ ਸਿੰਘ ਬਰਾੜ ਨੇ ਰਾਜਪੁਰਾ ਤੋਂ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਸ ਦੌਰਾਨ ਉਹ ਰਾਜਪੁਰਾ ਸਥਿਤ ਭਾਜਪਾ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਜਪਾ (BJP) ਦੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ।
ਰਾਜਪੁਰਾ ਵਿੱਚ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਅੰਦਰ 2027 ਦੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣੇਗੀ।

