ਕਿਤੇ ਪੀਂਘਾਂ ਤੇ ਕਿਤੇ ਮਹਿੰਦੀ ਅਤੇ ਕਿਤੇ ਵੱਖ ਵੱਖ ਗੀਤ ਰੰਗਾਂ ਨਾਲ ਹੋ ਨਿਬੜਿਆ ਤੀਆਂ ਤੀਜ ਦੀਆਂ ਪ੍ਰੋਗਰਾਮ
ਡੀ ਏ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਹਰਿਆਲੀ ਤੀਜ ਤੇ ਪਾਈ ਧਮਾਲ
ਪੰਜਾਬ ਨੈੱਟਵਰਕ, ਡੇਰਾ ਬੱਸੀ
ਅੱਜ ਸਥਾਨਕ ਸਕੂਲ ਸ਼੍ਰੀਮਤੀ ਐਨ ਐਨ ਮੋਹਨ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬੱਸੀ ਵਿਖੇ ਸਕੂਲ ਦੇ ਕਲਚਰਲ ਡਰਾਮਾਟਿਕ ਕਲੱਬ ਵਲੋਂ ‘ਤੀਆਂ ਤੀਜ ਦੀਆਂ’ ਨਾਂ ਹੇਠ ਇਕ ਭਾਰਤੀ ਸੰਸਕ੍ਰਿਤੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੰਸਥਾ ਦੀਆਂ ਵਿਦਿਆਰਥਣਾਂ ਨੇ ਗਿੱਧਾ, ਭੰਗੜਾ ਤੇ ਲੁੱਡੀ ਦਾ ਵੱਖ ਵੱਖ ਗੀਤਾਂ ਉਪਰ ਬਿਹਤਰੀਨ ਪ੍ਰਦਰਸ਼ਨ ਕੀਤਾ।
ਸੰਸਥਾ ਦੀਆਂ ਅਧਿਆਪਿਕਾਂਵਾ ਨੇ ਵੀ ਪੀਂਘਾਂ ਝੁੱਟੀਆ ਤੇ ਮਹਿੰਦੀ ਲਗਾਉਣ ਦੇ ਗੁਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਸ਼੍ਰੀਮਤੀ ਹਰਵਿੰਦਰ ਕੌਰ , ਪੰਜਾਬੀ ਅਧਿਆਪਿਕਾ ਨੇ ਹਰਿਆਲੀ ਤੀਜ ਉਪਰ ਆਪਣੇ ਵਿਚਾਰ ਰੱਖੇ। ਸ਼੍ਰੀਮਤੀ ਸਮਿਤਾ ਅਹੂਜਾ , ਉਪ ਮੁੱਖ-ਅਧਿਆਪਕ ਨੇ ਪ੍ਰੋਗਰਾਮ ਨੂੰ ਚਾਰ ਚੰਦ ਲਾਉਣ ਵਾਲੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਮੇਜ਼ਬਾਨੀ ਵਿਦਿਆਰਥੀਆਂ ਨੇ ਖੁਦ ਹੀ ਕੀਤੀ ਅਤੇ ਕਲਚਰਲ ਡਰਾਮਾਟਿਕ ਕਲੱਬ ਦੇ ਇੰਚਾਰਜ ਸ਼੍ਰੀਮਤੀ ਸ਼ੀਤਲ ਜੀ ਵਲੋਂ ਤਿਆਰ ਕਰਵਾਏ ਗਏ ਵੱਖ ਵੱਖ ਗੀਤ ਰੰਗਾਂ ਦਾ ਪਰਦਰਸ਼ਨ ਮਨਮੋਹਕ ਸੀ ਅਤੇ ਅਧਿਆਪਿਕਾਂ ਹਰਪ੍ਰੀਤ ਤੇ ਸੁਨੈਨਾ ਨੇ ਵੱਖ ਵੱਖ ਕਲਾ ਚਿੱਤਰਾਂ ਰਾਹੀਂ ਤੀਜ ਦੇ ਤਿਉਹਾਰ ਲਈ ਸਟੇਜ ਨੂੰ ਸ਼ਿੰਗਾਰਿਆ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪ੍ਰੀਤਮ ਦਾਸ ਜੀ ਵਲੋਂ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਇਸ ਤਿਉਹਾਰ ਨਾਲ ਜੁੜੇ ਮਿਥਿਆਸ ਤੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਸਭ ਨੂੰ ਆਪਣੇ ਸ਼ਬਦਾਂ ਰਾਹੀਂ ਹੱਲਾ ਸ਼ੇਰੀ ਦਿੱਤੀ। ਸਮਾਗਮ ਵਿੱਚ ਸੰਸਥਾ ਦੇ ਹੋਰ ਅਧਿਆਪਕ ਸਾਧਨਾ ਸ਼ਰਮਾ, ਰਮਾ, ਇੰਦੂ , ਮੀਨਾ, ਮਮਤਾ , ਮਨੀਸ਼ਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।