ਵੱਡੀ ਖ਼ਬਰ: DC ਦਫ਼ਤਰ ਦੇ ਮੁਲਾਜ਼ਮ ਕੱਲ੍ਹ ਰਹਿਣਗੇ ਸਮੂਹਿਕ ਛੁੱਟੀ ‘ਤੇ…
ਪੀ.ਐੱਸ.ਐੱਮ.ਐੱਸ.ਯੂ ਯੂਨੀਅਨ ਦੇ ਕਰਮਚਾਰੀ 23 ਜਨਵਰੀ ਬਸੰਤ ਪੰਚਮੀ ਦੀ ਸਮੂਹਿਕ ਰਾਖਵੀਂ ਛੁੱਟੀ ਤੇ ਰਹਿਣਗੇ।
ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਘੋਸ਼ਿਤ ਨਾਂ ਕਰਨ ਤੇ ਲਿਆ ਗਿਆ ਫੈਸਲਾ
ਫਿਰੋਜ਼ਪੁਰ 22 ਜਨਵਰੀ 2026
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਫਿਰੋਜ਼ਪੁਰ ਵੱਲੋ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਵਿਚ ਫੈਸਲਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਸਟਾਫ ਮਨਿਸਟੀਰੀਅਲ ਸਮੂਹਿਕ ਰਾਖਵੀਂ ਛੁੱਟੀ ਤੇ ਰਹਿਣਗੇ।
ਇਸ ਮੌਕੇ ਪ੍ਰਧਾਨ ਪਿੱਪਲ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 20 ਜਨਵਰੀ ਨੂੰ ਪੀ.ਐੱਸ.ਐੱਮ.ਐੱਸ.ਯੂ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਮਿਤੀ 23 ਜਨਵਰੀ 2026 ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਜਿਲ੍ਹਾ ਪੱਧਰ ਤੇ ਛੁੱਟੀ ਘੋਸ਼ਿਤ ਕੀਤੀ ਜਾਵੇ, ਪਰੰਤੂ ਯੂਨੀਅਨ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਲੋਕਲ ਛੁੱਟੀ ਨਹੀਂ ਘੋਸ਼ਿਤ ਕੀਤੀ ਜਾ ਰਹੀ ਹੈ।
ਜਿਸ ਕਾਰਨ ਸਮੂਹ ਸਟਾਫ ਸਮੂਹਿਕ ਤੌਰ ਤੇ ਰਾਖਵੀਂ ਛੁੱਟੀ ਲੈਣ ਲਈ ਮਜ਼ਬੂਰ ਹੈ।
ਉੁਨ੍ਹਾਂ ਕਿਹਾ ਕਿ ਜਿਲ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਕਿ ਯੂਨੀਅਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਜਿਲ੍ਹਾ ਫਿਰੋਜ਼ਪੁਰ ਦਾ ਸਮੂਹ ਮਨਿਸਟੀਰੀਅਲ ਸਟਾਫ਼ ਮਿਤੀ 23 ਜਨਵਰੀ 2026 ਨੂੰ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਕੀਤੀ ਰਾਖਵੀਂ ਛੁੱਟੀ ਤੇ ਰਹੇਗਾ।

