ਈਟੀਟੀ ਟੈੱਟ ਪਾਸ ਬੇਰੁਜ਼ਗਾਰ ਦਿਵਿਆਂਗ ਯੂਨੀਅਨ ਦੀ ਸੂਬਾਈ ਪੱਧਰੀ ਮੀਟਿੰਗ ਸਮਾਪਤ
ਪ੍ਰਿਥਵੀ ਵਰਮਾ ਬਣੇ ਸੂਬਾ ਪ੍ਰਧਾਨ ਤੇ ਅਜੈ ਕੁਮਾਰ ਬਣੇ ਸਕੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਦਿਵਿਆਂਗ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਤੇ ਨਵੀ ਕਮੇਟੀ ਦੀ ਚੁਣ ਕੀਤੀ ਗਈ।ਕਮੇਟੀ ਚੌਣ ਵਿੱਚ ਔਬਜਰਵਰ ਦੀ ਭੁਮਿਕਾ ਵਿਕਾਸ ਕਪੂਰ ਵੱਲੋਂ ਨਿਭਾਈ ਗਈ, ਸਹਾਇਕ ਸਕੱਤਰ ਗੋਬਿੰਦ ਸਿੰਘ,ਵਿੱਤ ਸਕੱਤਰ ਜਨਕੋ ਬਾਈ,ਕਨੂੰਨੀ ਸਲਾਹਕਾਰ ਮਨਜੀਤ ਸਿੰਘ ਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ,ਰੀਤੂ ਬਾਲਾ ਅਤੇ ਸੁਖਜੀਤ ਸਿੰਘ ਨਾਭਾ ਨੂੰ ਮੈਂਬਰ ਵੱਜੋਂ ਚੁਣਿਆ ਗਿਆ।
ਇਸ ਦੌਰਾਨ ਸੂਬਾ ਪ੍ਰਧਾਨ ਪ੍ਰਿਥਵੀ ਤੇ ਸਕੱਤਰ ਅਜੈ ਕੁਮਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੱਲ ਰਹੀਆਂ ਈਟੀਟੀ ਭਰਤੀਆਂ 2364,5994 ਸਰਕਾਰ ਤੁਰੰਤ ਪੂਰੀ ਕਰੇ ।ਇਸ ਤਰਾਂ ਅੱਗੇ ਕਿਹਾ ਕਿ ਈਟੀਟੀ ਭਰਤੀਆਂ ਵਿੱਚ ਦਰਜ ਦਿਵਿਆਂਗ ਵਰਗ ਦੇ ਬੈਕਲਾਗ ਨੂੰ ਜਲਦੀ ਸਕਰੂਟਨੀ ਕਰਵਾ ਕੇ ਦਿਵਿਆਂਗ ਸਾਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਇਸ ਦੇ ਨਾਲ ਹੀ ਹੋਰ ਮੰਗਾ ਤੇ ਵਿਚਾਰ ਕਰਦਿਆਂ ਕਿਹਾ ਗਿਆ ਕਿ ਈਟੀਟੀ 6635 ਦੀਆਂ ਦੂਰ ਦੁਰਾਡੇ ਬੈਠੇ ਅਧਿਆਪਕਾਂ ਦੀ ਬਦਲੀ ਕੀਤੀ ਜਾਵੇ,ਈਟੀਟੀ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ,ਦਿਨੋਂ ਦਿਨ ਵੱਧ ਰਹੇ ਦਿਵਿਆਂਗ ਜਾਅਲੀ ਸਰਟੀਫਿਕੇਟ ਦੀ ਜਾਂਚ ਕਮੇਟੀ ਬਣਾ ਕੇ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇ, ਜੇਕਰ ਸਰਕਾਰ ਇਹਨਾਂ ਮੰਗਾ ਤੇ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇ ਚ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਮੀਟਿੰਗ online mode zoom app ਰਾਹੀਂ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਸਾਥੀ ਮੌਜੂਦ ਰਹੇ।