ਸਿੱਖਿਆ ਵਿਭਾਗ ਟੈੱਟ ਪਾਸ ਨਾਨ-ਟੀਚਿੰਗ ਮੁਲਾਜ਼ਮਾਂ ਦੀ ਜਲਦ ਪੂਰੀ ਕਰੇ ਤਰੱਕੀ ਪ੍ਰਕਿਰਿਆ!
ਸਿੱਖਿਆ ਵਿਭਾਗ ਟੈੱਟ ਪਾਸ ਨਾਨ-ਟੀਚਿੰਗ ਮੁਲਾਜ਼ਮਾਂ ਦੀ ਜਲਦ ਪੂਰੀ ਕਰੇ ਤਰੱਕੀ ਪ੍ਰਕਿਰਿਆ!
ਬਠਿੰਡਾ, 23 ਜਨਵਰੀ 2026-
ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਨੇ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਤਰੱਕੀਆਂ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲ ਕਰਦਿਆਂ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸੰਧੂ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਮਾਨਸਾ ਨੇ ਦੱਸਿਆ ਕਿ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਪਦਉੱਨਤ ਹੋਣ ਵਾਲੇ ਸਾਰੇ ਮੁਲਾਜ਼ਮ ਪਹਿਲਾਂ ਹੀ ਟੈੱਟ ਪਾਸ ਹਨ।
ਕਿਉਂਕਿ ਨਾਨ-ਟੀਚਿੰਗ ਸਟਾਫ਼ ‘ਤੇ ਮਾਸਟਰ ਕੇਡਰ ‘ਚ ਪਦਉੱਨਤ ਹੋਣ ਲਈ 2021 ਤੋਂ ਹੀ ਟੈੱਟ ਦੀ ਸ਼ਰਤ ਲਾਗੂ ਹੈ। ਇਸ ਲਈ ਟੈੱਟ ਪਾਸ ਨਾ ਹੋਣ ਕਾਰਨ ਤਰੱਕੀਆਂ ‘ਤੇ ਲੱਗੀ ਅਦਾਲਤੀ ਰੋਕ ਦਾ ਨਾਨ-ਟੀਚਿੰਗ ਸਟਾਫ਼ ਦੀਆਂ ਤਰੱਕੀਆਂ ਨਾਲ ਕੋਈ ਸੰਬੰਧ ਨਹੀਂ ਹੈ। ਇਸ ਲਈ ਵਿਭਾਗ ਨੂੰ ਬਿਨਾਂ ਕਿਸੇ ਦੇਰੀ ਦੇ ਪਦਉੱਨਤ ਹੋਏ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਸਟੇਸ਼ਨ ਚੋਣ ਕਰਵਾਉਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਤਰੱਕੀ ਕੋਟਾ ਘੱਟ ਹੋਣ ਕਾਰਨ ਵੱਡੀ ਗਿਣਤੀ ਟੈੱਟ ਪਾਸ ਨਾਨ-ਟੀਚਿੰਗ ਮੁਲਾਜ਼ਮ ਤਰੱਕੀ ਤੋਂ ਵਾਂਝੇ ਰਹਿ ਗਏ ਹਨ। ਇਸ ਲਈ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ਦੀ ਤਰੱਕੀ ਦਾ ਕੋਟਾ ਵੀ ਵਧਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ‘ਤੇ ਯੂਨੀਅਨ ਦੇ ਸੀਨੀ.ਮੀਤ ਪ੍ਰਧਾਨ ਕਰਮਜੀਤ ਕੌਰ ਮੋਗਾ, ਮੀਤ ਪ੍ਰਧਾਨ ਪ੍ਰਦੀਪ ਕੌਰ ਬਰਾੜ, ਸੰਯੁਕਤ ਸਕੱਤਰ ਸੁਖਜੀਤ ਸਿੰਘ ਫਾਜ਼ਿਲਕਾ, ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ, ਪ੍ਰੈੱਸ ਸਕੱਤਰ ਰਣਬੀਰ ਕੌਰ ਪਟਿਆਲਾ, ਜਥੇਬੰਦਕ ਸਕੱਤਰ ਸਰਬਜੀਤ ਕੌਰ ਗੁਰਦਾਸਪੁਰ, ਪ੍ਰਚਾਰ ਸਕੱਤਰ ਸਤਿੰਦਰ ਕੌਰ ਫਤਿਹਗੜ੍ਹ ਸਾਹਿਬ ਅਤੇ ਸਲਾਹਕਾਰ ਯੋਗੇਸ਼ ਕਾਲੜਾ ਨਕੋਦਰ ਹਾਜ਼ਰ ਸਨ।

