ਵੱਡੀ ਖ਼ਬਰ: ਪੰਜਾਬ ‘ਚ ਰਾਵੀ ਦਰਿਆ ’ਤੇ ਪੁਲ ਰੁੜ੍ਹਿਆ, 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ?
ਵੱਡੀ ਖ਼ਬਰ: ਪੰਜਾਬ ‘ਚ ਰਾਵੀ ਦਰਿਆ ’ਤੇ ਪੁਲ ਰੁੜ੍ਹਿਆ, 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ?
Media PBN
ਗੁਰਦਾਸਪੁਰ, 24 ਜਨਵਰੀ 2026: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਮੀਂਹ ਦਾ ਕਹਿਰ ਜਾਰੀ ਹੈ। ਮੀਂਹ ਦੇ ਕਾਰਨ ਕਈ ਥਾਵਾਂ ਤੋਂ ਤਬਾਹੀ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਗੁਰਦਾਸਪੁਰ ਵਿਖੇ ਰਾਵੀ ਦਰਿਆ ਉੱਤੇ ਬਣੇ ਪਲਟੂਨ ਪੁਲ ਰੁੜ੍ਹ ਗਿਆ।
ਇਹ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜਿਆ। ਦੱਸਿਆ ਜਾ ਰਿਹਾ ਹੈ ਕਿ ਪਹਾੜ੍ਹਾਂ ਵਿੱਚ ਮੀਂਹ ਪੈਣ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਬਣੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਬੀਤੇ ਦਿਨ ਰਾਵੀ ਵਿੱਚ ਵੀ ਪਾਣੀ ਵੱਧ ਗਿਆ।
ਜਿਸ ਦੇ ਕਾਰਨ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ। ਪੁਲ ਦੇ ਰੁੜ੍ਹ ਜਾਣ ਕਾਰਨ ਦਰਿਆ ਤੋਂ ਪਾਰ 7 ਪਿੰਡਾਂ ਦਾ ਸੰਪਰਕ ਦੇਸ਼ ਦੇ ਨਾਲੋਂ ਟੂੱਟ ਗਿਆ ਹੈ। ਪਿੰਡਾਂ ਦੇ ਲੋਕਾਂ ਨੂੰ ਆਉਣਾ ਜਾਣਾ ਬੇਹੱਦ ਮੁਸ਼ਕਲ ਹੋ ਗਿਆ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦਰਿਆ ਪਾਰ ਬੀਐਸਐਫ਼ ਦੀਆਂ ਚੌਕੀਆਂ ਵੀ ਹਨ। ਪਰ ਇਸ ਦਰਿਆ ਤੇ ਬਣੇ ਪੁਲ ਦੇ ਰੁੜ੍ਹਣ ਕਾਰਨ ਲੋਕਾਂ ਦੇ ਨਾਲ ਨਾਲ ਸਰਹੱਦੀ ਸੁਰੱਖਿਆ ਬਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਸਰਕਾਰ ‘ਤੇ ਲਾਏ ਗੰਭੀਰ ਦੋਸ਼
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਕਈ ਵਾਰ ਉਹ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸੱਤਾ ਧਿਰ ਦੇ ਲੀਡਰਾਂ ਨੂੰ ਮਿਲ ਚੁੱਕੇ ਹਾਂ, ਪਰ ਇਸ ਦੇ ਬਾਵਜੂਦ ਸਾਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਜਦੋਂ ਵੀ ਮੀਂਹ ਪੈਂਦੇ ਨੇ ਤਾਂ, ਉਦੋਂ ਪੁਲ ਤਾਂ ਰੁੜ੍ਹ ਹੀ ਜਾਂਦਾ ਹੈ, ਨਾਲ ਹੀ ਆਸ ਪਾਸ ਦੇ ਇਲਾਕੇ ਦਾ ਵੀ ਨੂਕਸਾਨ ਹੋ ਜਾਂਦਾ ਹੈ।
ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਕੌੜਾ ਪੱਤਣ ‘ਤੇ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰ ਸਾਲ ਇਸ ਮੁਸੀਬਤ ਵਿੱਚੋਂ ਨਾ ਲੰਘਣਾ ਪਵੇ।

