Sad News: ਸਕੂਲੀ ਵਿਦਿਆਰਥਣ ਦੀ ਹਾਰਟ ਅਟੈਕ ਕਾਰਨ ਮੌਤ! ਗਰਾਊਂਡ ‘ਚ ਲਾ ਰਹੀ ਸੀ ਦੌੜ
Sad News: ਗਰਾਊਂਡ ‘ਚ ਲਾ ਰਹੀ ਸੀ ਦੌੜ, ਅਚਾਨਕ ਆਇਆ ਹਾਰਟ ਅਟੈਕ
ਪੰਜਾਬ ਨੈੱਟਵਰਕ, ਤਰਨਤਾਰਨ
Sad News: ਤਰਨਤਾਰਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਦੀ ਸਕੂਲ ਗਰਾਊਂਡ ਵਿੱਚ ਹੀ ਹਾਰਟ ਅਟੈਕ ਕਾਰਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ, ਵਿਦਿਆਰਥਣ ਸਕੂਲ ਦੇ ਗਰਾਊਂਡ ਵਿੱਚ ਹੀ ਦੌੜ ਲਗਾ ਰਹੀ ਸੀ ਤਾਂ, ਇਸੇ ਦੌਰਾਨ ਹੀ ਉਹਨੂੰ ਅਚਾਨਕ ਹਾਰਟ ਅਟੈਕ ਆ ਗਿਆ ਅਤੇ ਉਹ ਜ਼ਮੀਨ ਤੇ ਡਿੱਗ ਗਈ।
ਸੂਚਨਾ ਮਿਲਣ ਤੇ ਸਕੂਲ ਦੇ ਪ੍ਰਬੰਧਕ ਗੁਰਪ੍ਰਤਾਪ ਸਿੰਘ ਪੰਨੂੰ ਵਲੋਂ ਆਪਣੀ ਕਾਰ ਵਿੱਚ ਵਿਦਿਆਰਥਣ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।