ਪੰਜਾਬੀਓ ਲੈ ਲਓ ਬਦਲਾਅ ਦਾ ਨਜ਼ਾਰਾ! ਭਗਵੰਤ ਮਾਨ ਸਰਕਾਰ ਖਰੀਦੇਗੀ 25 ਨਵੀਆਂ ਬੁਲੇਟਪਰੂਫ ਗੱਡੀਆਂ
ਪੰਜਾਬੀਓ ਲੈ ਲਓ ਬਦਲਾਅ ਦਾ ਨਜ਼ਾਰਾ! ਭਗਵੰਤ ਮਾਨ ਸਰਕਾਰ ਖਰੀਦੇਗੀ 25 ਨਵੀਆਂ ਬੁਲੇਟਪਰੂਫ ਗੱਡੀਆਂ
ਜਨਤਾ ਦੇ ਟੈਕਸ ਦੇ ਪੈਸੇ ਨਾਲ ਮਹਿੰਗੇ ਵਾਹਨ ਖਰੀਦਣਾ ਬੇਇਨਸਾਫ਼ੀ
ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ, ਏਨਾ ਨੂੰ ਗੱਡੀਆਂ ਦੀ ਪਈ- ਕਾਂਗਰਸ
ਚੰਡੀਗੜ੍ਹ, 26 ਜਨਵਰੀ 2026 –
ਪੰਜਾਬ ਸਰਕਾਰ 25 ਬੁਲੇਟਪਰੂਫ ਗੱਡੀਆਂ ਖਰੀਦਣ ਜਾ ਰਹੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਨਵੀਆਂ ਬੁਲੇਤਪ੍ਰੂਫ਼ ਗੱਡੀਆਂ ਖਰੀਦਣ ਵਾਸਤੇ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰਪੋਜਲ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਏਹ ਗੱਡੀਆਂ ਜਲਦ ਜਲਦ ਖਰੀਦੀਆਂ ਜਾ ਸਕਣ। ਪੰਜਾਬ ਪੁਲੀਸ ਨੇ ਪਹਿਲਾਂ ਤੋਂ ਪ੍ਰਵਾਨਿਤ 22 ਬੁਲੇਟ ਪਰੂਫ ਗੱਡੀਆਂ ਦੀ ਗਿਣਤੀ ਵਧਾ ਕੇ 47 ਕਰਨ ਦਾ ਏਜੰਡਾ ਭੇਜਿਆ ਸੀ। ਮੋਟਰ ਗੱਡੀ ਬੋਰਡ ਦੀ ਮੀਟਿੰਗ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ 22 ਦਸੰਬਰ ਨੂੰ ਹੋਈ ਸੀ, ਜਿਸ ਦੀ ਕਾਰਵਾਈ 22 ਜਨਵਰੀ ਨੂੰ ਜਾਰੀ ਹੋਈ ਹੈ।
ਇਸ ਮੀਟਿੰਗ ਵਿੱਚ ਬੁਲੇਟ ਪਰੂਫ ਗੱਡੀਆਂ ਦੀ ਗਿਣਤੀ 47 ਕਰਨ ਦਾ ਏਜੰਡਾ ਨੰਬਰ ਛੇ ਲੱਗਿਆ ਸੀ। ਮੋਟਰ ਗੱਡੀ ਬੋਰਡ ਦੀ ਪਿਛਲੇ ਸਾਲ 6 ਮਾਰਚ ਨੂੰ ਹੋਈ ਮੀਟਿੰਗ ਵਿੱਚ ਬੁਲੇਟ ਪਰੂਫ ਗੱਡੀਆਂ ਦੇ ਏਜੰਡੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਹਾਲ ਦੀ ਮੀਟਿੰਗ ਵਿੱਚ ਬੁਲੇਟ ਪਰੂਫ ਗੱਡੀਆਂ ਬਾਰੇ ਵੱਖਰੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਦੋਂ ਅਗਲੀ ਮੀਟਿੰਗ ’ਚ ਬੋਰਡ ਇਸ ਬਾਰੇ ਫ਼ੈਸਲਾ ਕਰੇਗਾ ਤਾਂ ਉਸ ਮਗਰੋਂ ਹੀ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ, ਏਨਾ ਨੂੰ ਗੱਡੀਆਂ ਦੀ ਪਈ- ਕਾਂਗਰਸ
ਪੰਜਾਬ ਕਾਂਗਰਸ ਨੇ ਸਰਕਾਰ ਵੱਲੋਂ 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦਣ ਦੇ ਫ਼ੈਸਲੇ ‘ਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਗੈਂਗਸਟਰ ਗੋਲ਼ੀਆਂ ਚਲਾ ਰਹੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ?
ਪੰਜਾਬ ਸਰਕਾਰ ਵੱਲੋਂ 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦੇ ਜਾਣ ਦੀ ਖ਼ਬਰ ਸਾਂਝੀ ਕਰਦਿਆਂ ਪੰਜਾਬ ਕਾਂਗਰਸ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਲਿਖਿਆ ਗਿਆ ਹੈ ਕਿ ਮੰਤਰੀ ਅਤੇ ਅਫ਼ਸਰ ਆਪਣੀ ਸੁਰੱਖਿਆ ਵਿਚ ਹੀ ਵਿਅਸਤ ਹਨ, ਪਰ ਆਮ ਪੰਜਾਬੀ ਕਿੱਥੇ ਜਾਵੇ? 25 ਨਵੀਆਂ ਬੁਲੇਟ ਪਰੂਫ਼ ਗੱਡੀਆਂ ਖਰੀਦੇ ਜਾਣ ਨਾਲ ਪੰਜਾਬ ਸਰਕਾਰ ਕੋਲ VIP ਬੁਲੇਟ ਪਰੂਫ਼ ਗੱਡੀਆਂ ਦੀ ਗਿਣਤੀ 47 ਹੋ ਜਾਵੇਗੀ। ਕਾਂਗਰਸ ਨੇ ਕਿਹਾ ਕਿ ਜਦੋਂ ਸਰਕਾਰ ਖ਼ੁਦ ਡਰ ਵਿਚ ਹੈ ਤੇ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਛੱਡ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਇਹ ਵੀ ਲਿਖਿਆ ਹੈ ਕਿ “ਇਹੀ ਹੈ ‘ਆਪ’ ਦਾ ‘ਕਾਨੂੰਨ ਵਿਵਸਥਾ ਮਾਡਲ’- VIP ਸੁਰੱਖਿਅਤ, ਪੰਜਾਬ ਅਸਰੁੱਖਿਅਤ।”
ਜਨਤਾ ਦੇ ਟੈਕਸ ਦੇ ਪੈਸੇ ਨਾਲ ਮਹਿੰਗੇ ਵਾਹਨ ਖਰੀਦਣਾ ਬੇਇਨਸਾਫ਼ੀ- ਭਾਜਪਾ
ਦੂਜੇ ਪਾਸੇ, ਚੰਡੀਗੜ੍ਹ ਤੋਂ ਜਾਰੀ ਬਿਆਨ ਦੇ ਵਿੱਚ ਭਾਜਪਾ ਲੀਡਰ ਸੰਜੀਵ ਰਾਣਾ ਨੇ ਨੇ ਸਵਾਲ ਚੁੱਕ ਦਿੱਤੇ ਹਨ। ਭਾਜਪਾ ਲੀਡਰ ਸੰਜੀਵ ਰਾਣਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਫੈਸਲੇ ਨੂੰ ਵੀਆਈਪੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਤਾਂ ਜਨਤਾ ਦੇ ਟੈਕਸ ਦੇ ਪੈਸੇ ਨਾਲ ਮਹਿੰਗੇ ਵਾਹਨ ਖਰੀਦਣਾ ਬੇਇਨਸਾਫ਼ੀ ਹੈ।
ਰਾਣਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਤੋਂ ਇਲਾਵਾ ਇੰਨੀ ਵੱਡੀ ਗਿਣਤੀ ਵਿੱਚ ਬੁਲੇਟਪਰੂਫ ਵਾਹਨਾਂ ਦੀ ਕਿਸ ਨੂੰ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਾਹਨ ਦਿੱਲੀ ਭੇਜਣ ਦੀ ਗੱਲ ਹੋ ਰਹੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਬੇਇਨਸਾਫ਼ੀ ਹੋਵੇਗੀ।

