ਸਕੂਲ ਮੁਖੀ ਅਤੇ ਅਧਿਆਪਕ ਵਿਚਾਲੇ ਖੜਕੀ; DTF ਅਤੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ DEO ਦਫ਼ਤਰ ਘੇਰਨ ਦਾ ਐਲਾਨ!
ਸਕੂਲ ਮੁਖੀ ਅਤੇ ਅਧਿਆਪਕ ਵਿਚਾਲੇ ਖੜਕੀ; DTF ਅਤੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ DEO ਦਫ਼ਤਰ ਘੇਰਨ ਦਾ ਐਲਾਨ!
ਕਪੂਰਥਲਾ, 26 ਜਨਵਰੀ 2026 – DTF ਕਪੂਰਥਲਾ DTF ਜ਼ਿਲ੍ਹਾ ਪ੍ਰਧਾਨ ਕਪੂਰਥਲਾ ਹਰਵਿੰਦਰ ਅੱਲੂਵਾਲ, ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਘੁੱਗ, ਜਨਰਲ ਸਕੱਤਰ ਤਜਿੰਦਰ ਅਲੌਦੀਪੁਰ, ਵਿੱਤ ਸਕੱਤਰ ਬਲਵਿੰਦਰ ਭੰਡਾਲ, ਪ੍ਰੈਸ ਸਕੱਤਰ ਪਵਨ ਜੋਸ਼ੀ, ਸਹਾਇਕ ਪ੍ਰੈਸ ਸਕੱਤਰ ਹਰਵਿੰਦਰ ਵਿਰਦੀ, ਅਵਤਾਰ ਸਿੰਘ ਗਿੱਲ, ਮਲਕੀਤ ਸਿੰਘ, ਵੀਨੂ ਸੇਖੜੀ, ਅਮਨਪ੍ਰੀਤ ਕੌਰ, ਜਤਿੰਦਰ ਕੌਰ, ਐੱਸ ਪੀ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆਂ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਵਿਖੇ ਤਾਇਨਾਤ ਮੈਥ ਮਾਸਟਰ ਸਾਥੀ ਸੁਰਿੰਦਰ ਸਿੰਘ ਵੱਲੋਂ ਰੋਜ਼ਾਨਾ ਸਕੂਲ ਵਿੱਚ ਹਾਜ਼ਰ ਹੋ ਕੇ ਪੂਰੀ ਨਿਸ਼ਠਾ ਨਾਲ ਬੱਚਿਆਂ ਨੂੰ ਪੜ੍ਹਾਉਣਾ, ਕਾਪੀਆਂ ਚੈੱਕ ਕਰਨਾ ਅਤੇ ਸਕੂਲੀ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਸਕੂਲ ਮੁਖੀ ਵੱਲੋਂ ਸਾਜ਼ਿਸ਼ੀ ਢੰਗ ਨਾਲ ਝੂਠਾ ਗੈਰਹਾਜ਼ਰੀ ਕੇਸ ਤਿਆਰ ਕਰਕੇ ਦਫ਼ਤਰ ਭੇਜਿਆ ਗਿਆ।
ਦੋਸ਼ ਇਹ ਵੀ ਲਾਏ ਗਏ ਹਨ ਕਿ ਸਕੂਲ ਮੁਖੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਗੁੰਮਰਾਹ ਕੀਤਾ ਗਿਆ ਅਤੇ ਬਿਨਾਂ ਕਿਸੇ ਇਨਕੁਆਇਰੀ ਜਾਂ ਛਾਣਬੀਣ ਦੇ ਉਹ ਕੇਸ ਡੀਪੀਆਈ (ਸੈਕੰਡਰੀ) ਨੂੰ ਫਾਰਵਰਡ ਕਰ ਦਿੱਤਾ ਗਿਆ, ਜੋ ਦਫ਼ਤਰੀ ਲਾਪਰਵਾਹੀ, ਨਲਾਇਕੀ ਅਤੇ ਮਨਮਾਨੀ ਦਾ ਸਪੱਸ਼ਟ ਸਬੂਤ ਹੈ। ਜਦੋਂ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਹਲੀਮੀ ਅਤੇ ਸੁਝਾਵਾਂ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸਦੇ ਉਲਟ ਕਪੂਰਥਲਾ ਦਫ਼ਤਰ ਵੱਲੋਂ ਕੇਸ ਨੂੰ ਜਲਦਬਾਜ਼ੀ ਵਿੱਚ ਅੱਗੇ ਭੇਜ ਕੇ ਹਾਲਾਤ ਹੋਰ ਭੜਕਾਏ ਗਏ। ਇਸ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਈਆਂ ਪੰਚਾਇਤਾਂ ਨੇ ਸਕੂਲ ਮੁਖੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ।
DTF ਅਤੇ ਲਖਵਿੰਦਰ ਕੌਰ ਸਰਪੰਚ ਅੰਮ੍ਰਿਤਪੁਰ, ਬਲਤੇਜ ਸਿੰਘ ਸਰਪੰਚ ਅੰਮ੍ਰਿਤਪੁਰ (ਰਾਜੇਵਾਲ ), ਸੁੱਚਾ ਸਿੰਘ ਮੇਂਬਰ ਪੰਚਾਇਤ, ਗੁਰਮੇਜ ਸਿੰਘ ਮੇਂਬਰ ਪੰਚਾਇਤ ਅਤੇ ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ, ਦਰਸ਼ਨ ਸਿੰਘ ਮੇਂਬਰ ਪੰਚਾਇਤ, ਸ਼ਿੰਗਾਰਾ ਸਿੰਘ, ਜਗੀਰ ਕੌਰ ਮੇਂਬਰ ਪੰਚਾਇਤ, ਕੁਲਵੰਤ ਕੌਰ ਅੰਮ੍ਰਿਤਪੁਰ ਰਾਜੇਵਾਲ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸਾਬਕਾ ਸਰਪੰਚ ਮੁਖਤਿਆਰ ਸਿੰਘ ਰਾਜੇਵਾਲ, ਸਾਬਕਾ ਸਕੂਲ ਮੈਨਜ਼ਮੈਂਟ ਕਮੇਟੀ ਚੇਅਰਮੈਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੰਮ੍ਰਿਤਪੁਰ, ਰਾਜੇਵਾਲ ਅਤੇ ਮੁੰਡੀ ਛੰਨਾ ਦੀਆਂ ਤਿੰਨੋ ਪੰਚਾਇਤਾਂ ਵੱਲੋਂ ਲਿਖਤੀ ਮਤੇ ਪਾ ਕੇ ਸਾਫ਼ ਸ਼ਬਦਾਂ ਵਿੱਚ ਦਰਜ ਕੀਤਾ ਗਿਆ ਹੈ ਕਿ ਮੈਥ ਮਾਸਟਰ ਸੁਰਿੰਦਰ ਸਿੰਘ ਨਿਯਮਤ ਤੌਰ ’ਤੇ ਸਕੂਲ ਹਾਜ਼ਰ ਰਹੇ ਹਨ ਅਤੇ ਝੂਠਾ ਕੇਸ ਬਣਾ ਕੇ ਦਫ਼ਤਰ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੁਰਿੰਦਰ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ 27 ਤਰੀਕ ਨੂੰ ਡੀਈਓ ਸੈਕੰਡਰੀ ਕਪੂਰਥਲਾ ਦੇ ਦਫ਼ਤਰ ਅੱਗੇ ਭਰਵਾਂ ਧਰਨਾ ਲਗਾਇਆ ਜਾਵੇਗਾ।
ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਾਰੇ ਮੈਂਬਰਾਂ ਨੇ ਵੀ ਲਿਖਤੀ ਮਤਾ ਪਾ ਕੇ ਸਪੱਸ਼ਟ ਕੀਤਾ ਹੈ ਕਿ ਸੁਰਿੰਦਰ ਸਿੰਘ ਰੋਜ਼ ਸਕੂਲ ਆ ਕੇ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਹੈ, ਪਰ ਸਕੂਲ ਮੁਖੀ ਵੱਲੋਂ ਜਾਣਬੁੱਝ ਕੇ ਹਾਜ਼ਰੀ ਨਹੀਂ ਲਗਾਈ ਗਈ। ਐਸ. ਐਮ. ਸੀ. ਨਾਲ ਬਦਸਲੂਕੀ ਕੀਤੀ ਗਈ। ਐਸਐਮਸੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਸਕੂਲ ਮੁਖੀ ਦੀ ਬਦਲੀ ਨਹੀਂ ਹੁੰਦੀ, ਸਕੂਲ ਦਾ ਬਾਈਕਾਟ ਜਾਰੀ ਰਹੇਗਾ।
ਦੂਜੇ ਪਾਸੇ ਮਿਡ-ਡੇ ਮੀਲ ਦੀਆਂ ਕੁੱਕਾਂ, ਸਾਬਕਾ ਸਰਪੰਚ, ਸਾਬਕਾ ਐਮ.ਸੀ ਚੇਅਰਮੈਨ, ਮਾਪੇ ਅਤੇ ਪਿੰਡ ਵਾਸੀ ਵੀ ਲਿਖਤੀ ਗਵਾਹੀਆਂ ਦੇ ਕੇ ਸੁਰਿੰਦਰ ਸਿੰਘ ਦੇ ਹੱਕ ਵਿੱਚ ਡਟ ਕੇ ਖੜੇ ਹਨ। ਆਗੂਆਂ ਨੇ ਕਿਹਾ ਕਿ, 27 ਤਰੀਕ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਦੇ ਦਫ਼ਤਰ ਦਾ ਵੱਡੇ ਪੱਧਰ ’ਤੇ ਘਿਰਾਓ ਕੀਤਾ ਜਾਵੇਗਾ। ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਇਹ ਸੰਘਰਸ਼ ਪੂਰੀ ਤਾਕਤ ਨਾਲ ਜਾਰੀ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁਖ ਲੋਕਪ੍ਰੇਮੀ, ਐੱਸ ਪੀ ਸਿੰਘ,ਗੌਰਵ ਗਿੱਲ,ਨਰਿੰਦਰ ਭੰਡਾਰੀ,ਬਲਬੀਰ ਸਿੰਘ,ਹਰਵੇਲ ਸਿੰਘ,ਗੁਰਦੀਪ ਧੰਮ,ਧਰਮਵੀਰ,ਜਤਿੰਦਰ ਕੁਮਾਰ,ਹਰਜਿੰਦਰ ਨਿਆਣਾ,ਸੁਖਪਾਲ ਸਿੰਘ,ਮੁਖਤਿਆਰ ਸਿੰਘ,ਦਵਿੰਦਰ ਕੁਮਾਰ,ਮੁਨਿਸ਼ਵਰ ਸ਼ਰਮਾ, ਕਰਮਜੀਤ ਸਿੰਘ,ਪਾਰਸ ਧੀਰ, ਅਰਸ਼ਦੀਪ ਕੌਰ ਲੈਬ ਅਡੈਂਟਟ, ਅਮਰਦੀਪ ਸਿੰਘ ਲੈਬ ਅਡੈਂਟਟ, ਸੁਨੀਲ ਸ਼ਰਮਾ, ਜਸਪਿੰਦਰ ਕੌਰ, ਛਣਕ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਕੌਰ, ਮਨਜੀਤ ਸਿੰਘ, ਪਾਰਥ ਅਤੇ ਕੁਲਵੀਰ ਸਿੰਘ ਹਾਜ਼ਰ ਸਨ।

