ਕਲਯੁਗੀ ਪੁੱਤ ਵੱਲੋਂ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ!
ਕਲਯੁਗੀ ਪੁੱਤ ਵੱਲੋਂ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ!
ਨੈਸ਼ਨਲ ਡੈਸਕ, 30 ਜਨਵਰੀ 2026
ਕਲਯੁਗੀ ਪੁੱਤ ਨੇ ਆਪਣੀ ਹੀ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਰਾਇਮਨੀ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ, ਜਿੱਥੇ ਇੱਕ 35 ਸਾਲਾ ਆਦਿਵਾਸੀ ਵਿਅਕਤੀ ਨੇ ਜਾਦੂ-ਟੂਣੇ ਦੇ ਸ਼ੱਕ ਵਿੱਚ ਆਪਣੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਰਾਇਮਨੀ ਸਿੰਘ ਦੇ ਪੁੱਤਰ ਤਪਨ ਸਿੰਘ ਨੇ ਵੀਰਵਾਰ ਨੂੰ ਬੇਤਨੋਟੀ ਥਾਣਾ ਖੇਤਰ ਦੇ ਕੋਲਾਰਾਫੁਲੀਆ ਪਿੰਡ ਵਿੱਚ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਕਿਹਾ ਕਿ, ਬਜ਼ੁਰਗ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਬੇਤਨੋਟੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੇਤਨੋਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਸਮਿਤਾ ਮੋਹੰਤੋ ਨੇ ਕਿਹਾ ਕਿ ਤਪਨ ਨੇ ਆਪਣੀ ਮਾਂ ਨੂੰ ਇਸ ਲਈ ਮਾਰਿਆ, ਕਿਉਂਕਿ ਉਸਨੂੰ ਸ਼ੱਕ ਸੀ ਕਿ (ਉਸਦੀ ਮਾਂ) ਉਸਦੀ ਪਤਨੀ ‘ਤੇ ਜਾਦੂ-ਟੂਣਾ ਕਰਦੀ ਹੈ, ਜੋ ਅਕਸਰ ਬਿਮਾਰ ਰਹਿੰਦੀ ਹੈ। ਪੁਲਿਸ ਨੇ ਕਿਹਾ ਕਿ ਤਪਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

