ਅਧਿਆਪਕ ਦੀਆਂ ਮੰਗਾਂ ਦੇ ਹੱਲ ਲਈ DTF ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ:
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਵਫ਼ਦ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ਼ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਅਧਿਆਪਕ ਮੰਗਾਂ ਮਸਲਿਆਂ ਤੇ ਵਿਸਥਾਰਿਤ ਚਰਚਾ ਹੋਈ ਅਤੇ ਹੇਠਾਂ ਦਿਤੀਆਂ ਮੰਗਾਂ ਤੇ ਸਹਿਮਤੀ ਬਣੀ:
1. ਹੈੱਡ ਟੀਚਰ, ਸੈਂਟਰ ਮੁੱਖ ਅਧਿਆਪਕ, ਬੀ,ਪੀ,ਈ,ਓ, ਮਾਸਟਰ, ਹੈੱਡਮਾਸਟਰਾਂ, ਲੈਕਚਰਾਰਾਂ, ਪ੍ਰਿੰਸੀਪਲ ਦੀਆਂ ਤਰੱਕੀਆਂ ਜ਼ਲਦੀ ਕੀਤੀਆਂ ਜਾਣਗੀਆਂ।
2. ਤਰੱਕੀਆਂ ਵਿੱਚ 25 ਪ੍ਰਤੀਸ਼ਤ ਕੋਟਾ ਸਿੱਧੀ ਭਰਤੀ ਅਤੇ 75; ਪ੍ਰਤੀਸ਼ਤ ਕੋਟਾ ਤਰੱਕੀਆਂ ਦਾ ਬਰਕਰਾਰ ਰੱਖਿਆ ਜਾਵੇਗਾ।
3. ਸਾਲ 2018 ਦੇ ਸੇਵਾ ਨਿਯਮਾਂ ਵਿੱਚ ਅਧਿਆਪਕ ਪੱਖੀ ਸੋਧਾਂ ਕਾਰਵਾਈ ਅਧੀਨ ਹਨ, ਜਲਦੀ ਲਾਗੂ ਕੀਤੀਆਂ ਜਾਣਗੀਆਂ।
4. ਸਿੱਧੀ ਭਰਤੀ, ਹਰ ਪੱਧਰ ਤੇ ਤਰੱਕੀ ਯਾਫ਼ਤਾ ਅਧਿਆਪਕਾਂ ਨੂੰ ਉਚੇਰੀ ਜ਼ਿੰਮੇਵਾਰੀ ਤਰੱਕੀ ਦਿੱਤੀ ਜਾਵੇਗੀ।
5. ਸਮੱਗਰਾ ਅਧੀਨ ਗ੍ਰਾਂਟਾਂ ਜਲਦੀ ਜਾਰੀ ਕਰ ਦਿੱਤੀਆਂ ਜਾਣਗੀਆਂ।
6. ਕੰਪਿਊਟਰ ਅਧਿਆਪਕਾਂ ਐਨ ,ਐਸ, ਕਿਉਂ ,ਐਫ, ਸਮੇਤ ਹਰ ਵਰਗ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦੀ ਪੂਰੀ ਕੀਤੀ ਜਾਵੇਗੀ। ਇਸ ਸਬੰਧੀ ਸਿੱਖਿਆ ਮੰਤਰੀ ਨੇ ਪੂਰਨ ਵਿਸ਼ਵਾਸ ਦਿਵਾਇਆ ਹੈ।
7. ਸਮੁੱਚੇ ਪੁਰਸ਼ ਅਧਿਆਪਕਾਂ ਨੂੰ ਸਰਵਿਸ ਦੇ ਸ਼ੁਰੂ ਤੋਂ ਹੀ 15 ਛੁੱਟੀਆਂ ਦਿੱਤੀਆਂ ਜਾਣਗੀਆਂ।
8. ਇੱਕ ਜਾਂ ਦੋ ਦਿਨ ਦੀ ਮੈਡੀਕਲ ਛੁੱਟੀ ਲਈ ਸਰਟੀਫੀਕੇਟ ਨਹੀਂ ਮੰਗਿਆਂ ਜਾਵੇਗਾ।
ਇਸ ਤੋਂ ਬਿਨਾਂ ਮੰਗ ਪੱਤਰ ਦੀਆਂ ਬਾਕੀ ਮੰਗਾਂ ਤੇ ਵੀ ਚਰਚਾ ਕੀਤੀ ਮੰਤਰੀ ਜੀ ਦਾ ਵਤੀਰਾ ਕਾਫੀ ਹਾਂ-ਪੱਖੀ ਸੀ।