Punjab News: ਆਜ਼ਾਦੀ ਦਿਵਸ ਦੇ ਸਨਮਾਨ ਸਮਾਰੋਹ ਮੌਕੇ ਸਿੱਖਿਆ ਵਿਭਾਗ ਕੀਤਾ ਅਣਗੌਲਿਆ, DEO ਨੇ ਵੀ ਪ੍ਰਗਟਾਇਆ ਰੋਸ! ਲੂੰਗੇ ‘ਚ ਮਿਲੀ ਅਗਲੇ ਦਿਨ ਦੀ ਛੁੱਟੀ
ਪ੍ਰਮੋਦ ਭਾਰਤੀ, ਨਵਾਂਸ਼ਹਿਰ –
ਦੇਸ਼ ਦਾ 78ਵਾ ਸਵਤੰਤਰਤਾ ਦਿਵਸ ਜ਼ਿਲ੍ਹਾ ਪੱਧਰ ਤੇ ਆਈ.ਟੀ.ਆਈ ਗਰਾਊਂਡ ਨਵਾਂ ਸ਼ਹਿਰ ਵਿਖੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਬਹੁਤ ਸਾਰੇ ਸਰਕਾਰੀ ਸਕੂਲੀ ਬੱਚਿਆਂ ਨੇ ਪੀ.ਟੀ. ਸ਼ੋਅ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੰਤੂ ਬੱਚਿਆਂ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਦੇਖਦਿਆਂ ਉਨਾਂ ਨੂੰ ਸਨਮਾਨਿਤ ਕਰਨ ਵੇਲੇ ਪ੍ਰਸ਼ਾਸਨ ਤੇ ਮੁੱਖ ਮਹਿਮਾਨ ਵਜੋਂ ਨਜ਼ਰ ਅੰਦਾਜ਼ ਕੀਤਾ ਗਿਆ।
ਇਸ ਮੌਕੇ ਸਿੱਖਿਆ ਅਧਿਕਾਰੀ (ਸੈ ਸਿ ) ਸੁਰੇਸ਼ ਕੁਮਾਰ ਅਤੇ ਉਹਨਾਂ ਦੇ ਨਾਲ ਸਿੱਖਿਆ ਵਿਭਾਗ ਦੀ ਟੀਮ ਨੇ ਰੋਸ ਪ੍ਰਗਟ ਹੋਏ ਦੱਸਿਆ ਕਿ ਅਜ਼ਾਦੀ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਭਾਗ ਲੈਣ ਲਈ ਸਕੂਲਾਂ ਦੇ ਬੱਚਿਆਂ ਨੂੰ ਕਰੀਬ 10 ਦਿਨਾਂ ਤੋਂ ਤਿਆਰੀ ਕਰਵਾਈ ਗਈ ਅਤੇ ਪੰਜ ਦੇ ਕਰੀਬ ਰਿਹਰਸਲਾਂ ਆਈ.ਟੀ.ਆਈ. ਦੇ ਖੇਡ ਮੈਦਾਨ ਵਿਖੇ ਕਰਾਉਣੀਆਂ ਗਈਆਂ।
ਪ੍ਰੰਤੂ ਅੱਜ ਜਦੋਂ ਸਨਮਾਨ ਕਰਨ ਦਾ ਮੌਕਾ ਆਇਆ ਤਾਂ ਬੱਚਿਆਂ ਨੂੰ ਕੋਈ ਵੀ ਸਨਮਾਨ ਚਿੰਨ ਨਹੀਂ ਦਿੱਤਾ ਗਿਆ ਇਥੋਂ ਤੱਕ ਕਿ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਨੂੰ ਵੀ ਅਣਗੌਲਿਆ ਕੀਤਾ ਗਿਆ।ਇਸ ਮੌਕੇ ਜ਼ਿਲ੍ਹੇ ਦੇ ਕੁਝ ਕੁ ਚੋਣਵੇਂ ਤੇ ਚਹੇਤਿਆਂ ਨੂੰ ਹੀ ਸਨਮਾਨਿਤ ਕੀਤਾ ਗਿਆ। ਬਾਕੀਆਂ ਨੂੰ ਇਨਾਮ ਵਜੋਂ ਕੇਵਲ ਅਗਲੇ ਦਿਨ ਦੀ ਛੁੱਟੀ ਦਾ ਤੋਹਫਾ ਦਿੱਤਾ ਗਿਆ।
ਮੌਕੇ ਤੇ ਹਾਜਰ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਗਿਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਜ਼ਾਦੀ ਦਿਵਸ ਸਮਾਰੋਹ ਵਿਚ ਭਾਗ ਲੈਣ ਲਈ ਉਨ੍ਹਾਂ ਨੂੰ ਮਹਿੰਗੀਆਂ ਡਰੈਸਾਂ ਲੈ ਕੇ ਦਿੱਤੀਆਂ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਤੇ ਮੁੱਖ ਮਹਿਮਾਨ ਵਲੋਂ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ।ਕਈ ਰੋਜ਼ ਤੋਂ ਪੀ ਟੀ ਸ਼ੋਅ ਦੀ ਰਿਹਰਸਲ ਕਰਵਾਉਂਦੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਪ੍ਰਸ਼ਾਸਨ ਦੀ ਘਟੀਆ ਕਾਰਗੁਜਾਰੀ ਦੀ ਨਿਖੇਦੀ ਕੀਤੀ।ਇਸ ਮੌਕੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਤੇ ਵੱਖ ਵੱਖ ਵਿਸ਼ਾ ਅਧਿਆਪਕ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।