All Latest NewsGeneralNews FlashPunjab NewsTop BreakingTOP STORIES

ਪੰਜਾਬ ਦੇ 37 ਅਧਿਆਪਕਾਂ ਖਿਲਾਫ਼ ਵੱਡਾ ਐਕਸ਼ਨ! ਗਲਤ ਤਰੀਕੇ ਨਾਲ ਲਏ ਲਾਭ, ਹੁਣ ਰਿਕਵਰੀ ਦੇ ਹੋਏ ਹੁਕਮ

 

37 ਈਟੀਟੀ ਟੀਚਰਾਂ ਨੇ ਗਲਤ ਢੰਗ ਨਾਲ ਹੈਡ ਟੀਚਰਾਂ ਦੇ ਲਏ ਲਾਭ, ਰਿਕਵਰੀ ਦੇ ਨਿਕਲੇ ਹੁਕਮ

ਰੋਹਿਤ ਗੁਪਤਾ, ਗੁਰਦਾਸਪੁਰ –

ਸੂਬੇ ਦੇ ਐਲੀਮੈਂਟਰੀ ਸਿੱਖਿਆ ਵਿਭਾਗ ਵੱਲੋਂ ਸਾਲ 2017 ਦੌਰਾਨ ਜਿਲਾ ਗੁਰਦਾਸਪੁਰ ਦੇ 37 ਹੈਡ ਟੀਚਰਾਂ ਜਿਨ੍ਹਾਂ ਨੂੰ ਗਲਤ ਢੰਗ ਨਾਲ ਚਾਰ ਸਾਲਾ ਏਸੀਪੀ (ਤਰੱਕੀ)ਦਾ ਲਾਭ ਦਿੱਤਾ ਗਿਆ ਸੀ, ਕੋਲ਼ੋਂ ਰਿਕਵਰੀ ਦੇ ਹੁਕਮ ਸੁਣਾਏ ਗਏ ਹਨ।

ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਸੈਕਟਰੀ ਸਿੱਖਿਆ ਵਿਭਾਗ ਕੋਲ ਚੱਲ ਰਹੀ ਹੈ ਅਤੇ ਮਾਮਲੇ ਵਿੱਚ ਪਹਿਲਾਂ ਹੀ ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕਾਂ ਨੂੰ ਗਲਤ ਢੰਗ ਨਾਲ ਏਸੀਪੀ ਦੇ ਲਾਭ ਦੇਣ ਵਿੱਚ ਮਿਲੀ ਭੁਗਤ ਦੇ ਦੋਸ਼ੀ ਪਾਏ ਸਿੱਖਿਆ ਵਿਭਾਗ ਦੇ ਕੁਝ ਕਲਰਕਾਂ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦੀ ਇੰਕਰੀਮੈਂਟ ਹਮੇਸ਼ਾ ਲਈ ਬੰਦ ਕਰ ਦਿੱਤੀ ਗਈ ਹੈ ਜਦਕਿ ‌ ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਪਾਏ ਗਏ ਕੁਝ ਬੀਪੀਓਜ ਦੀ ਵੀ ਪੰਜ ਫੀਸਦੀ ਪੈਨਸ਼ਨ ਇੱਕ ਸਾਲ ਲਈ ਕੱਟੀ ਗਈ ਹੈ।

ਮਾਮਲਾ ਇਹ ਹੈ ਕਿ ਸਿਖਿਆ ਵਿਭਾਗ ਜਿਲਾ ਗੁਰਦਾਸਪੁਰ ਦੇ 37 ਹੈੱਡ ਟੀਚਰਾਂ ਨੂੰ ਸਾਲ 2017 ਵਿੱਚ ਗਲਤ 4 ਸਾਲਾ ਏ.ਸੀ.ਪੀ.ਦਾ ਲਾਭ ਦਿੱਤਾ ਗਿਆ ਸੀ। ਜਦਕਿ ਇਹ ਹੈ ਪਹਿਲਾਂ ਹੀ 2011_2015 ਦੌਰਾਨ ਏਸੀਪੀ ਦੇ ਲਾਭ ਲੈ ਚੁੱਕੇ ਸਨ।

ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹਨਾਂ ਦੋਸ਼ੀ ਅਧਿਆਪਕਾਂ ਕੋਲੋਂ ਰਿਕਵਰੀ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਜਿਲੇ ਦੇ ਸਾਰੇ ਬੀਪੀਓਜ ਨੂੰ ਆਪਣੇ ਆਪਣੇ ਬਲਾਕ ਅਧੀਨ ਕੰਮ ਕਰਦੇ ਏ.ਸੀ.ਪੀ ਦਾ ਲਾਭ ਲੈਣ ਵਾਲੇ ਟੀਚਰਾਂ ਦੀ ਤੁਰੰਤ ਰਿਕਵਰੀ ਕਰਕੇ ਸਾਰਾ ਰਿਕਾਰਡ 16 ਜੁਲਾਈ ਤੱਕ ਜਮਾ ਕਰਵਾਉਂਦੇ ਹੁਕਮ ਦਿੱਤੇ ਗਏ ਸਨ।

ਪਰ ਬਾਅਦ ਵਿੱਚ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਸਿੱਖਿਆ ਵਿਭਾਗ ਪੰਜਾਬ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ ਸਿਖਿਆ ਵਿਭਾਗ,ਸਿਖਿਆ 3 ਸ਼ਾਖਾ ਦੇ ਹੁਕਮ ਅਨੁਸਾਰ ਸਾਲ 2011 ਵਿੱਚ ਈ.ਟੀ.ਟੀ.ਟੀਚਰਾਂ ਤੋਂ ਹੈਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਰਿਕਾਰਡ ਲਿਆਉਣ ਲਈ ਹੁਕਮ ਹੋਏ ਸਨ।

ਪਰ ਜੋ ਕਰਮਚਾਰੀ ਅਮਲਾ-2 ਸੀਟ ਤੇ ਕੰਮ ਕਰਦਾ ਸੀ ਮਿਤੀ 31 ਮਾਰਚ-2024 ਨੂੰ ਸੇਵਾ ਮੁਕਤ ਹੋ ਗਿਆ ਹੈ ਵੱਲੋ ਸ਼ੀਟ ਨਾਲ ਸਬੰਧਤ ਮੁਕੰਮਲ ਰਿਕਾਰਡ ਦਫਤਰ ਨੂੰ ਨਹੀ ਦਿੱਤਾ ਗਿਆ ਜਿਸ ਨੂੰ ਬਾਰ-ਬਾਰ ਟੈਲੀਫੋਨ, ਵੱਟਸਐਪ ਅਤੇ ਰਜਿਸਟਰਡ ਪੱਤਰ ਰਾਹੀਂ ਵੀ ਚਾਰਜ ਦੇਣ ਲਈ ਕਿਹਾ ਗਿਆ ਹੈ । ਪਰ ਚਾਰਜ ਦੇਣ ਲਈ ਦਫਤਰ ਹਾਜਰ ਨਹੀ ਹੋ ਰਿਹਾ।

ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਸਿੱਖਿਆ ਵਿਭਾਗ ਪੰਜਾਬ ਨੂੰ ਇਹ ਵੀ ਬੇਨਤੀ ਗਈ ਕਿ ਜਿਹਨਾ ਟੀਚਰਾਂ ਨੂੰ ਸਬੰਧਤ ਬੀ.ਪੀ.ਈ.ਓਜ ਅਤੇ ਕਲਰਕਾਂ ਵੱਲੋਂ ਗਲਤ ਏ.ਸੀ.ਪੀ.ਦਾ ਲਾਭ ਦਿੱਤਾ ਗਿਆ ਸੀ ਪਰ ਉਹਨਾਂ ਦੀ ਬਣਦੀ ਰਿਕਵਰੀ ਨਹੀਂ ਕੀਤੀ ਗਈ। ਰਿਕਵਰੀ ਕਰਨ ਲਈ ਸਮੂਹ ਬਲਾਕਾਂ ਨੂੰ ਪੱਤਰ ਲਿਖਿਆ ਦਿੱਤਾ ਗਿਆ ਹੈ ਜਿਸ ਨੂੰ ਟਾਇਮ ਲੱਗ ਸਕਦਾ ਹੈ।

ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਕੋਲੋਂ ਸਾਰਾ ਰਿਕਾਰਡ ਜਮਾ ਕਰਵਾਉਣ ਲਈ ਅਤੇ ਰਿਕਵਰੀ ਸਬੰਧੀ ਮੰਗਿਆ ਗਿਆ ਸੀ ਜੋ ਪੂਰਾ ਹੋ ਗਿਆ ਹੈ।

ਰਿਕਵਰੀ ਦੀ ਪ੍ਰਕਿਰਿਆ ਚੱਲ ਰਹੀ ਹੈ, ਅਧਿਆਪਕਾਂ ਨੂੰ ਚਾਰ ਮਹੀਨੇ ਦਾ ਦਿੱਤਾ ਗਿਆ ਸਮਾਂ- ਜ਼ਿਲਾ ਸਿੱਖਿਆ ਅਧਿਕਾਰੀ

ਜਦੋਂ ਇਸ ਸਬੰਧੀ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮੈਡਮ ਪਰਮਜੀਤ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਸਮੇਂ ਦੌਰਾਨ ਏਸੀਪੀ ਦੇ ਗਲਤ ਢੰਗ ਨਾਲ ਲਾਭ ਲੈਣ ਵਾਲੇ ਅਧਿਆਪਕ ਕੋਲੋਂ ਕੋਈ ਰਿਕਵਰੀ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਪ੍ਰਕਿਰਿਆ ਚੱਲ ਰਹੀ ਹੈ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਇਸ ਦੇ ਲਈ ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

ਇਸ ਸਮੇਂ ਦੌਰਾਨ ਗਲਤ ਤਰੀਕੇ ਨਾਲ ਏਸੀਪੀ ਦਾ ਲਾਭ ਲੈਣ ਵਾਲੇ ਸਾਰੇ ਹੈਟਰ ਟੀਚਰਾਂ ਵੱਲੋਂ ਰਿਕਵਰੀ ਕਰ ਲਈ ਜਾਵੇਗੀ। ਈਟੀਟੀ ਟੀਚਰਾਂ ਸਬੰਧੀ ਰਿਕਾਰਡ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਮਲਾ 2 ਦੀ ਸੀਟ ਤੋਂ ਰਿਟਾਇਰ ਹੋਏ ਕਰਮਚਾਰੀ ਰਾਜਕੁਮਾਰ ਦੀ ਜਗ੍ਹਾ ਤੇ ਨਵੇਂ ਕਰਮਚਾਰੀ ਪ੍ਰਬੋਧ ਕੁਮਾਰ ਨੇ ਚਾਰਜ ਲੈ ਲਿਆ ਹੈ ਤੇ ਜਲਦੀ ਹੀ ਇਹ ਰਿਕਾਰਡ ਵੀ ਮੈਨਟੇਨ ਕਰਕੇ ਸਿੱਖਿਆ ਵਿਭਾਗ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ।

 

Leave a Reply

Your email address will not be published. Required fields are marked *