Punjab News: ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਈਸ਼ਰ ਸਿੰਘ ਮੁੜ ਬਣੇ ਪ੍ਰਧਾਨ

All Latest NewsNews FlashPunjab News

 

Punjab News: ਜੋਨੀ ਸਿੰਗਲਾ ਚੁਣੇ ਗਏ ਸਟੇਟ ਕਮੇਟੀ ਮੈਂਬਰ

ਪੰਜਾਬ ਨੈੱਟਵਰਕ, ਬਠਿੰਡਾ-

ਕੰਪਿਊਟਰ ਅਧਿਆਪਕ ਯੂਨੀਅਨ (ਜਿਲ੍ਹਾ ਬਠਿੰਡਾ) ਦਾ ਚੋਣ ਇਜਲਾਸ ਟੀਚਰ ਹੋਮ ਬਠਿੰਡਾ ਵਿਖੇ 16 ਅਗਸਤ ਦੇਰ ਸ਼ਾਮ ਤੱਕ ਹੋਇਆ। ਇਸ ਵਿੱਚ ਜ਼ਿਲ੍ਹੇ ਦੇ ਸਾਰੇ ਕੰਪਿਊਟਰ ਅਧਿਆਪਕਾਂ ਨੂੰ ਚੋਣ ਲੜਨ ਅਤੇ ਮੱਤ ਦੇਣ ਦਾ ਖੁੱਲਾ ਸੱਦਾ ਦਿੱਤਾ ਗਿਆ|

ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਇਸ ਚੋਣ ਵਿੱਚ ਭਾਗ ਲਿਆ ਅਤੇ ਕਮੇਟੀ ਚੁਣਨ ਲਈ ਆਪਣਾ ਮੱਤ ਦਿੱਤਾ ਅਤੇ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਸ਼ਾਮਿਲ ਹੋਏ ਕੰਪਿਊਟਰ ਅਧਿਆਪਕਾ ਦੁਆਰਾ ਵੋਟਿੰਗ ਦੀ ਪ੍ਰਕਿਰਿਆ ਨਾਲ ਈਸ਼ਰ ਸਿੰਘ ਨੂੰ ਕੰਪਿਊਟਰ ਅਧਿਆਪਕ ਯੂਨੀਅਨ (ਜਿਲ੍ਹਾ ਬਠਿੰਡਾ) ਦਾ ਪ੍ਰਧਾਨ ਅਤੇ ਜੋਨੀ ਸਿੰਗਲਾ ਨੂੰ ਸਟੇਟ ਕਮੇਟੀ ਮੈਂਬਰ ਚੁਣਿਆ|

ਗੁਰਬਖਸ਼ ਲਾਲ ਅਤੇ ਗੁਰਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਅਤੇ ਸੁਮਿਤ ਗੋਇਲ ਨੂੰ ਜਨਰਲ ਸਕੱਤਰ, ਬਲਰਾਜ ਸਿੰਘ ਅਤੇ ਮਨਦੀਪ ਕੁਮਾਰ ਨੂੰ ਮੀਤ ਪ੍ਰਧਾਨ, ਸ਼ੈਫੀ ਗੋਇਲ ਤੇ ਅੰਸ਼ੂਮਨ ਕਾਂਸਲ ਨੂੰ ਵਿੱਤ ਸਕੱਤਰ,ਰਜਿੰਦਰ ਕੁਮਾਰ ਪ੍ਰੈਸ ਸਕੱਤਰ, ਸੁਮਨਦੀਪ ਬਰਾੜ ਮੀਡੀਆ ਸਕੱਤਰ, ਕਮਲਜੀਤ ਸਿੰਘ ਜੋਆਇੰਟ ਸਕੱਤਰ,ਰਮਨਦੀਪ ਸਿੰਘ ਜਥੇਬੰਦਕ ਸਕੱਤਰ, ਸ੍ਰੀਮਤੀ ਅਨੀਤਾ ਸਟੇਜ ਸਕੱਤਰ ਅਤੇ ਹਰਜੀਵਨ ਸਿੰਘ, ਸੁਖਜਿੰਦਰ ਸਿੰਘ,ਵਿਜੇ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਮਨਦੀਪ ਸਿੰਘ, ਹਰਪ੍ਰੀਤ ਸਿੰਘ,ਵਰਿੰਦਰ ਬਾਂਸਲ,ਰਾਜੂ ਸਿੰਗਲਾ, ਭਾਰਤ ਭੂਸ਼ਣ, ਸ਼੍ਰੀਮਤੀ ਮੋਨਿਕਾ, ਸ਼੍ਰੀਮਤੀ ਰਚਨਾ, ਸ਼੍ਰੀਮਤੀ ਪ੍ਰਤਿਭਾ ਸ਼ਰਮਾ, ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੀਮਤੀ ਮੀਨੂ ਗੋਇਲ, ਸ਼੍ਰੀਮਤੀ ਪਰਮਜੀਤ ਕੌਰ ਆਦਿ ਨੂੰ ਜਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ|

ਚੋਣਾਂ ਦਾ ਨਤੀਜਾ ਗੁਰਮੀਤ ਸਿੰਘ ਡੀਐਮ ਆਈਸੀਟੀ ਬਠਿੰਡਾ ਦੁਆਰਾ ਸਾਰਿਆਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਕਰਕੇ ਘੋਸ਼ਿਤ ਕੀਤਾ ਗਿਆ | ਚੋਣਾਂ ਤੋਂ ਬਾਅਦ ਨਵੀਂ ਚੁਣੀ ਗਈ ਜ਼ਿਲ੍ਹਾ ਕਮੇਟੀ ਬਠਿੰਡਾ ਦੁਆਰਾ ਪ੍ਰਣ ਕੀਤਾ ਗਿਆ ਕਿ ਓਹਨਾਂ ਦੁਆਰਾ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਪਿਊਟਰ ਅਧਿਆਪਕਾਂ ਦੇ ਹਿਤਾਂ ਲਈ ਕੰਮ ਕੀਤਾ ਜਾਵੇਗਾ, ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਪੁਰਜੋਰ ਢੰਗ ਨਾਲ ਸੰਘਰਸ਼ ਵਿੱਚ ਆਵਦਾ ਯੋਗਦਾਨ ਦਿੱਤਾ ਜਾਵੇਗਾ ਅਤੇ ਸਭ ਦੇ ਸਾਂਝੇ ਸੰਘਰਸ਼ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਮੋਹਰੀ ਰੋਲ ਅਦਾ ਕੀਤਾ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *