All Latest NewsNews FlashPunjab News

ਸਿੱਖਿਆ ਵਿਭਾਗ ਵੱਲੋਂ ਇਨਾਂ ਅਧਿਆਪਕਾਂ ਦੀਆਂ ਛੁੱਟੀਆਂ ਨਾ ਮਨਜ਼ੂਰ ਕਰਨ ਦੇ ਹੁਕਮ

 

ਪੰਜਾਬ ਨੈਟਵਰਕ, ਲੁਧਿਆਣਾ

ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਵੱਲੋਂ ਇੱਕ ਪੱਤਰ ਸਕੂਲ ਮੁਖੀਆਂ ਨੂੰ ਜਾਰੀ ਕਰਕੇ ਕਿਹਾ ਹੈ ਕਿ ਟੈਟ ਪ੍ਰੀਖਿਆ ਵਿੱਚ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਦੀਆਂ ਛੁੱਟੀਆਂ ਨਾ ਮਨਜ਼ੂਰ ਕੀਤੀਆਂ ਜਾਣ।

ਉਹਨਾਂ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਸਿਵਾਏ ਕਿਸੇ ਮੈਡੀਕਲ ਐਮਰਜੈਂਸੀ ਤੋਂ ਬਾਕੀ ਛੁੱਟੀਆਂ ਨਾ ਮਨਜ਼ੂਰ ਕੀਤੀਆਂ ਜਾਣ।

ਦੱਸਣਾ ਬਣਦਾ ਹੈ ਕਿ ਇੱਕ ਦਸੰਬਰ ਨੂੰ ਟੈਟ ਪ੍ਰੀਖਿਆ ਹੋਣ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਅਤੇ ਟੈਟ ਪ੍ਰੀਖਿਆ ਵਿੱਚ ਡਿਊਟੀ ਵਾਲੇ ਅਧਿਆਪਕਾਂ ਦੀਆਂ ਛੁੱਟੀਆਂ ਨਾ ਮਨਜ਼ੂਰ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।

 

Leave a Reply

Your email address will not be published. Required fields are marked *